ਅਕਾਲ ਤਖਤ ਜਥੇਦਾਰ ਨੇ ਕੀਤੀ ਸਿੱਖਾਂ ਨੂੰ ਸੋਸ਼ਲ ਮੀਡੀਆ 'ਤੇ ਨਿਸ਼ਾਨਾ ਬਣਾਉਣ ਖਿਲਾਫ ਕਾਰਵਾਈ ਦੀ ਮੰਗ
ਪ੍ਰਕਾਸ਼ਿਤ
ਪੰਜ ਜਨਵਰੀ ਨੂੰ ਫਿਰੋਜ਼ਪੁਰ ਦੇ ਪਿਆਰੇਆਣਾ ਪਿੰਡ ਕੋਲ ਫਲਾਈਓਵਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫ਼ਲਾ ਰੋਕਿਆ ਗਿਆ ਸੀ।
ਉਸ ਸਮੇਂ ਕੁਝ ਕਿਸਾਨ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੇ ਵਿਰੋਧ ਵਿੱਚ ਧਰਨਾ ’ਤੇ ਸਨ। ਪ੍ਰਧਾਨ ਮੰਤਰੀ ਸੜਕ ਦੇ ਰਸਤਿਓਂ ਹੁਸੈਨੀਵਾਲਾ ਬਾਰਡਰ ਜਾ ਰਹੇ ਸਨ।
ਇਸ ਮਗਰੋਂ ਉਨ੍ਹਾਂ ਫਿਰੋਜ਼ਪੁਰ ’ਚ ਰੈਲੀ ਨੂੰ ਸੰਬੋਧਨ ਕਰਨਾ ਸੀ ਪਰ ਕਾਫ਼ਲਾ ਰੁਕਣ ਕਾਰਨ ਪੀਐੱਮ ਵਾਪਸ ਦਿੱਲੀ ਆ ਗਏ।
ਇਸ ਘਟਨਾ ਮਗਰੋਂ ਅਕਾਲ ਤਖ਼ਤ ਦੇ ਜਥੇਦਾਰ ਦਾ ਇਲਜਾਮ ਹੈ ਕਿ ਸੋਸ਼ਲ ਮੀਡੀਆ ’ਤੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।