ਪੀਐਮ ਮੋਦੀ ਦਾ ਕਾਫ਼ਲਾ ਫਿਰੋਜ਼ਪੁਰ ਫਲਾਈਓਵਰ ’ਤੇ ਪਹੁੰਚਣ ਸਮੇਂ ਦਾ ਹਾਲ ਚਸ਼ਮਦੀਦ ਤੋਂ ਸੁਣੋ
ਪ੍ਰਕਾਸ਼ਿਤ
ਪੰਜ ਜਨਵਰੀ ਨੂੰ ਫਿਰੋਜ਼ਪੁਰ ਦੇ ਪਿਆਰੇਆਣਾ ਪਿੰਡ ਕੋਲ ਪੈਂਦੇ ਇਸੇ ਫਲਾਈਓਵਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫ਼ਲਾ ਰੋਕਿਆ ਗਿਆ ਸੀ।
ਉਸ ਸਮੇਂ ਕੁਝ ਕਿਸਾਨ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੇ ਵਿਰੋਧ ਵਿੱਚ ਧਰਨਾ ਦੇ ਰਹੇ ਸਨ। ਪ੍ਰਧਾਨ ਮੰਤਰੀ ਸੜਕ ਦੇ ਰਸਤਿਓਂ ਹੁਸੈਨੀਵਾਲਾ ਬਾਰਡਰ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੇ ਮੈਮੋਰੀਅਲ ’ਤੇ ਜਾ ਰਹੇ ਸਨ।
ਇਸ ਮਗਰੋਂ ਉਨ੍ਹਾਂ ਫਿਰੋਜ਼ਪੁਰ ’ਚ ਰੈਲੀ ਨੂੰ ਸੰਬੋਧਨ ਕਰਨਾ ਸੀ ਪਰ ਕਾਫ਼ਲਾ ਰੁਕਣ ਕਾਰਨ ਪੀਐੱਮ ਵਾਪਸ ਦਿੱਲੀ ਆ ਗਏ। ਜਿੱਥੇ ਕਾਫ਼ਲਾ ਰੁਕਿਆ ਸੀ ਉੱਥੇ ਕਿਸਾਨ ਆਗੂ ਬਲਦੇਵ ਸਿੰਘ ਵੀ ਮੌਜੂਦ ਸਨ।
ਰਿਪੋਰਟ- ਸੁਰਿੰਦਰ ਮਾਨ
ਐਡਿਟ- ਅਸਮਾ ਹਾਫ਼ਿਜ਼