ਭਿਵਾਨੀ ਵਿੱਚ ਪਹਾੜ ਖਿਸਕਣ ਕਾਰਨ ਕਈ ਲੋਕ ਮਲਬੇ ਹੇਠ ਦੱਬੇ

ਵੀਡੀਓ ਕੈਪਸ਼ਨ, ਭਿਵਾਨੀ ਵਿੱਚ ਪਹਾੜ ਖਿਸਕਣ ਕਾਰਨ ਕਈ ਲੋਕ ਮਲਬੇ ਹੇਠ ਦੱਬੇ
ਪ੍ਰਕਾਸ਼ਿਤ

ਹਰਿਆਣਾ ਦੇ ਭਿਵਾਨੀ ਦੇ ਡਾਡਮ ਮਾਈਨਿੰਗ ਖੇਤਰ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਉੱਥੇ ਮਾਈਨਿੰਗ ਦੌਰਾਨ ਪਹਾੜ ਖਿਸਕਣ ਨਾਲ ਕਈ ਗੱਡੀਆਂ ਦੱਬੀਆਂ ਗਈਆਂ ਹਨ।

ਕੁਝ ਲੋਕਾਂ ਦੇ ਵੀ ਫਸੇ ਹੋਣ ਦੀ ਜਾਣਕਾਰੀ ਮਿਲੀ ਹੈ। ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇਪੀ ਦਲਾਲ ਮੌਕੇ ’ਤੇ ਹਾਲਾਤਾਂ ਦਾ ਜਾਇਜਾ ਲੈਣ ਪਹੁੰਚੇ ਹਨ। ਸਥਾਨਕ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਟਵੀਟ ਕਰਕੇ ਘਟਨਾ ’ਤੇ ਦੁਖ ਜਤਾਇਆ ਹੈ।

ਵੀਡੀਓ- ਸਤ ਸਿੰਘ

ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)