ਵੈਸ਼ਨੋ ਦੇਵੀ ਵਿਖੇ 12 ਲੋਕਾਂ ਦੀ ਮੌਤ, ਹਾਦਸੇ ਬਾਰੇ ਮੌਕੇ 'ਤੇ ਮੌਜੂਦ ਲੋਕਾਂ ਨੇ ਕੀ ਦੱਸਿਆ
ਪ੍ਰਕਾਸ਼ਿਤ
ਵੈਸ਼ਨੋ ਦੇਵੀ ਮੰਦਰ 'ਚ ਤੜਕੇ ਭਗਦੜ ਮਚਣ ਕਾਰਨ 12 ਲੋਕਾਂ ਦੀ ਮੌਤ ਹੋ ਗਈ ਤੇ ਕਈ ਜ਼ਖ਼ਮੀ ਹਨ। ਜੰਮੂ-ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਮੁਤਾਬਕ ਹਾਦਸਾ ਤੜਕੇ 2.30 ਵਜੇ ਵਾਪਰਿਆ। ਡੀਜੀਪੀ ਮੁਤਾਬਕ ਇੱਕ ਵਿਵਾਦ ਦੇ ਚਲਦਿਆਂ ਲੋਕ ਇੱਕ-ਦੂਜੇ ਨੰ ਧੱਕੇ ਦੇਣ ਲੱਗੇ ਤੇ ਇਸੇ ਵਿਚਾਲੇ ਇਹ ਹਾਲਾਤ ਪੈਦਾ ਹੋ ਗਏ।
ਕਟੜਾ ਦੇ ਕਮਿਊਨਿਟੀ ਸਿਹਤ ਕੇਂਦਰ ਦੇ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਦਿੱਲੀ, ਹਰਿਆਣਾ, ਪੰਜਾਬ ਤੇ ਜੰਮੂ-ਕਸ਼ਮੀਰ ਦੇ ਲੋਕ ਸਨ। ਜ਼ਖ਼ਮੀਆਂ ਨੂੰ ਮਿਲਣ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਪਹੁੰਚੇ ਹਨ।
ਵੀਡੀਓ- ਮੋਹਿਤ ਕੰਧਾਰੀ/ ANI
ਐਡਿਟ- ਸਦਫ਼ ਖ਼ਾਨ