ਬਾਣੀ ਵਿਚ ਜਿਹੜੇ ਰੁੱਖ਼ਾ ਦਾ ਜ਼ਿਕਰ ਆਇਆ ਹੈ, ਦੇਖੋ ਮੋਗਾ ਦੇ ਇੱਕੋ ਬਾਗ ਵਿਚ
ਪ੍ਰਕਾਸ਼ਿਤ
ਜ਼ਿਲ੍ਹਾ ਮੋਗਾ ਅਧੀਨ ਪੈਂਦੇ ਪਿੰਡ ਪੱਤੋ ਹੀਰਾ ਸਿੰਘ ਦੇ ਵਸਨੀਕਾਂ ਨੇ ਜੰਗਲ ਲਗਾਉਣ ਸਮੇਂ ਉਨ੍ਹਾਂ ਪੌਦਿਆਂ ਨੂੰ ਤਰਜੀਹ ਦਿੱਤੀ ਹੈ ਜਿਨ੍ਹਾਂ ਦੇ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹਨ।
"ਗੁਰੂ ਗ੍ਰੰਥ ਸਾਹਿਬ ਬਾਗ" ਨਾਮ ਦਾ ਇਹ ਬਾਗ਼ ਪੰਜ ਏਕੜ ਜ਼ਮੀਨ ਵਿੱਚ ਸਥਾਪਤ ਕੀਤਾ ਗਿਆ ਹੈ।
ਇਸ ਬਾਗ਼ ਦੀ ਖਾਸ ਗੱਲ ਇਹ ਵੀ ਹੈ ਕਿ ਜਿਹੜਾ ਵੀ ਪੌਦਾ ਲਗਾਇਆ ਗਿਆ ਹੈ ਉਸ ਦੇ ਨਾਲ ਹੀ ਇੱਕ ਪੱਥਰ ਦੀ ਸਿੱਲ ਉੱਪਰ ਗੁਰਬਾਣੀ ਦੀਆਂ ਉਹ ਪੰਗਤੀਆਂ ਵੀ ਦਰਜ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਉਸ ਪੌਦੇ ਦਾ ਜ਼ਿਕਰ ਆਉਂਦਾ ਹੈ।
ਰਿਪੋਰਟ- ਸੁਰਿੰਦਰ ਮਾਨ
ਐਡਿਟ-ਅਸਮਾ ਹਾਫ਼ਿਸ