'ਬੇਅਦਬੀ ਦੀਆਂ ਘਟਨਾਵਾਂ ਦੀ ਗੇਮ ਬੜੀ ਮਹਿੰਗੀ ਪਵੇਗੀ ਤੇ ਇਹ ਫੇਰ ਇੱਥੇ ਹੀ ਨਹੀਂ ਰੁਕਣੀ'

ਵੀਡੀਓ ਕੈਪਸ਼ਨ, 'ਬੇਅਦਬੀ ਦੀਆਂ ਘਟਨਾਵਾਂ ਦੀ ਗੇਮ ਬੜੀ ਮਹਿੰਗੀ ਪਵੇਗੀ ਤੇ ਇਹ ਫੇਰ ਇੱਥੇ ਹੀ ਨਹੀਂ ਰੁਕਣੀ'
ਪ੍ਰਕਾਸ਼ਿਤ

ਸ਼ਨੀਵਾਰ ਸ਼ਾਮ ਨੂੰ ਹਰਿਮੰਦਰ ਸਾਹਿਬ ਵਿਖੇ ਹੋਈ ਬੇਅਦਬੀ ਦੀ ਕੋਸ਼ਿਸ਼ ਮਗਰੋਂ ਮੁਲਜ਼ਮ ਦੀ ਕੁੱਟਮਾਰ ਦੌਰਾਨ ਮੌਤ ਹੋ ਗਈ।

ਐਤਵਾਰ ਸਵੇਰ ਨੂੰ ਕਪੂਰਥਲਾ ਜ਼ਿਲ੍ਹੇ ਦੇ ਨਿਜ਼ਾਮਪੁਰ ਪਿੰਡ ’ਚ ਬੇਅਦਬੀ ਦੀ ਘਟਨਾ ਦਾ ਦਾਅਵਾ ਕੀਤਾ ਗਿਆ।

ਹਾਲਾਤ ਇੱਥੇ ਵੀ ਅਜਿਹੇ ਬਣੇ ਕਿ ਉੱਥੇ ਇਕੱਠੇ ਲੋਕਾਂ ਵੱਲੋਂ ਕਥਿਤ ਮੁਲਜ਼ਮ ਐਨੀ ਕੁੱਟਮਾਰ ਕੀਤੀ ਗਈ ਕਿ ਉਸਦੀ ਵੀ ਮੌਕੇ ’ਤੇ ਹੀ ਮੌਤ ਹੋ ਗਈ।

ਇਨ੍ਹਾਂ ਦੋਵਾਂ ਘਟਨਾਵਾਂ ਦਾ ਪੰਜਾਬ ਦੇ ਲੋਕਾਂ ਵਿੱਚ ਕੀ ਸੰਦੇਸ਼ ਗਿਆ ਅਤੇ ਇਸਦਾ ਸਿਆਸਤ ਉੱਤੇ ਕੀ ਅਸਰ ਪਿਆ। ਇਸ ਬਾਰੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨਾਲ ਗੱਲਬਾਤ ਕੀਤੀ ਗਈ।

ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ, ਸ਼ੂਟ- ਮਯੰਕ ਮੋਂਗੀਆ, ਐਡਿਟ- ਅਸਮਾ ਹਾਫਿਜ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)