1971 ਦੀ ਜੰਗ: ਭਾਰਤ ਵੱਲੋਂ ਕੈਦ ਕੀਤੇ ਗਏ ਪਾਕਿਸਤਾਨੀ ਫੌਜੀਆਂ ਦੀ ਹੱਡਬੀਤੀ
ਪ੍ਰਕਾਸ਼ਿਤ
ਭਾਰਤ ਅਤੇ ਪਾਕਿਸਤਾਨ ਵਿਚਾਲੇ ਸਾਲ 1971 ਦੀ ਜੰਗ ਲੜੀ ਗਈ ਸੀ, ਜਿਸ ਦਾ ਅੰਤ ਪਾਕਿਸਤਾਨ ਦੇ ਸਮਰਪਣ ਅਤੇ ਬੰਗਲਾਦੇਸ਼ ਦੀ ਸਥਾਪਨਾ ਨਾਲ ਹੋਇਆ।
ਜਦੋਂ ਜੰਗ ਖ਼ਤਮ ਹੋਈ ਤਾਂ ਤਿੰਨਾਂ ਦੇਸ਼ਾਂ ਵਿੱਚ ਕੈਂਪ, ਪਾਕਿਸਤਾਨ ਦੇ ਜੰਗਬੰਦੀਆਂ ਨਾਲ ਭਰੇ ਹੋਏ ਸਨ। ਸਭ ਤੋਂ ਵੱਡੀ ਗਿਣਤੀ ਭਾਰਤੀ ਕੈਂਪਾਂ ਵਿੱਚ ਪ੍ਰਬੰਧਿਤ ਜੰਗਬੰਦੀਆਂ ਲਈ ਸਨ।
ਸਾਲ 1974 ਵਿੱਚ ਸ਼ਿਮਲਾ ਸਮਝੌਤੇ ਤੋਂ ਬਾਅਦ ਇਨ੍ਹਾਂ ਪਾਕਿਸਤਾਨੀ ਫੌਜੀਆਂ ਨੂੰ ਭਾਰਤੀ ਜੇਲ੍ਹਾਂ ਤੋਂ ਰਿਹਾ ਕੀਤਾ ਗਿਆ।
ਭਾਰਤੀ ਫੌਜੀਆਂ ਵੱਲੋਂ ਸੰਚਾਲਿਤ ਕੈਂਪ ਨੰਬਰ 95 ਕੈਦੀ ਮੇਜਰ (ਰਿਟਾਇਰਡ) ਸਾਬਿਰ ਹੁਸੈਨ ਨੇ ਬੀਬੀਸੀ ਉਰਦੂ ਨਾਲ ਗੱਲਬਾਤ ਕੀਤੀ।
ਇਸ ਵਿਚਾਲੇ ਜਖ਼ਮੀ ਹੋ ਕੇ ਜੰਗਬੰਦੀ ਬਣੇ ਮੇਜਰ (ਰਿਟਾਇਰਡ) ਨਈਮ ਅਹਿਮਦ ਦੀ ਬੇਟੀ ਨੇ ਆਪਣੇ ਪਿਤਾ ਦੀ ਵਿਥਿਆ ਸੁਣਾਈ।
ਦੇਖੋ ਫਰਹਤ ਜਾਵੇਦ ਅਤੇ ਨਈਅਰ ਅੱਬਾਸ ਦੀ ਇਹ ਰਿਪੋਰਟ।