78 ਸਾਲਾ ਦੀ ਉਮਰ ਵਿੱਚ ਨਵੀਆਂ ਪੈੜਾਂ ਪਾਉਣ ਵਾਲਾ ਐਥਲੀਟ ਸੁਰਿੰਦਰ ਕੁਮਾਰ
ਪ੍ਰਕਾਸ਼ਿਤ
ਬਰਨਾਲਾ ਜ਼ਿਲ੍ਹੇ ਦੇ ਕਸਬਾ ਤਪਾ ਦੇ ਰਹਿਣ ਵਾਲੇ 78 ਸਾਲਾ ਸੁਰਿੰਦਰ ਕੁਮਾਰ ਅਥਲੈਟਿਕਸ ਵਿੱਚ ਨਾਮਣਾ ਖੱਟ ਰਹੇ ਹਨ।
ਦੱਸ ਕਿੱਲੋਮੀਟਰ ਦੀ ਦੌੜ ਤੇ ਹਾਫ਼ ਮੈਰਾਥਨ ਵਿੱਚ ਉਨ੍ਹਾਂ ਨੇ ਤਗ਼ਮੇ ਜਿੱਤੇ ਹਨ। ਹਾਲ ਹੀ ’ਚ ਮਾਸਟਰਜ਼ ਅਥਲੈਟਿਕਸ ਐਸੋਸੀਏਸ਼ਨ ਵੱਲੋਂ ਯੂਪੀ ਦੇ ਵਾਰਾਨਸੀ ਤੋਂ ਮੁਕਾਬਲੇ ਵਿੱਚ ਹਿੱਸਾ ਲੈ ਕੇ ਪਰਤੇ ਹਨ। ਉਹ ਨੌਜਵਾਨਾਂ ਨੂੰ ਨਸ਼ੇ ਤੋਂ ਦੂਰੀ ਬਣਾਉਣ ਤੇ ਮੋਬਾਇਲ ਦੀਆਂ ਸਕਰੀਨਾਂ ਤੋਂ ਦੂਰੀ ਬਣਾਉਣ ਦੀ ਨਸੀਹਤ ਦਿੰਦੇ ਹਨ। ਸੁਰਿੰਦਰ ਕੁਮਾਰ ਦੇ ਸ਼ਹਿਰ ਵਾਸੀਆਂ ਅਤੇ ਪਰਿਵਾਰ ਨੂੰ ਵੀ ਉਨ੍ਹਾਂ ਦੀਆਂ ਪ੍ਰਾਪਤੀਆਂ ’ਤੇ ਮਾਣ ਹੈ।
ਰਿਪੋਰਟ- ਸੁਖਚਰਨ ਪ੍ਰੀਤ
ਐਡਿਟ- ਅਸਮਾ ਹਾਫਿਜ਼