ਜਿਨਸੀ ਹਿੰਸਾ ਦੀਆਂ ਸ਼ਿਕਾਰ ਦਲਿਤ ਔਰਤਾਂ ਦੀ ਸਾਰ ਲੈਣ ਵਾਲੀ ਮੰਜੁਲਾ

ਵੀਡੀਓ ਕੈਪਸ਼ਨ, ਜਿਨਸੀ ਹਿੰਸਾ ਦੀਆਂ ਸ਼ਿਕਾਰ ਦਲਿਤ ਔਰਤਾਂ ਦੀ ਸਾਰ ਲੈਣ ਵਾਲੀ ਮੰਜੁਲਾ
ਪ੍ਰਕਾਸ਼ਿਤ

ਦਲਿਤ ਔਰਤਾਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੀ ਮੰਜੁਲਾ ਪ੍ਰਦੀਪ ਨੇ ਬੀਬੀਸੀ 100 ਵੂਮੈਨ 2021 ਵਿੱਚ ਥਾਂ ਬਣਾਈ ਹੈ।

ਉਨ੍ਹਾਂ ਨੇ ਬਲਾਤਕਾਰ ਪੀੜਤ 50 ਦਲਿਤ ਔਰਤਾਂ ਨੂੰ ਨਿਆਂ ਲਈ ਲੜਨ ’ਚ ਮਦਦ ਕੀਤੀ ਹੈ। ਮੰਜੁਲਾ ਉੱਤਰ ਪ੍ਰਦੇਸ਼ ਤੋਂ ਹਨ ਪਰ ਗੁਜਰਾਤ ਵਿੱਚ ਪਲੇ ਤੇ ਵੱਡੇ ਹੋਏ। ਦਲਿਤ ਔਰਤਾਂ ਦੇ ਅਧਿਕਾਰਾਂ ਲਈ ਉਹ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਸੰਘਰਸ਼ ਕਰ ਰਹੇ ਹਨ।

ਮੰਜੁਲਾ ਦਾ ਸੁਪਨਾ ਹੈ ਕਿ ਦਲਿਤ ਔਰਤਾਂ ਲੀਡਰ ਦੀ ਭੂਮਿਕਾ ਵਿੱਚ ਆਉਣ। ਇਸ ਸਾਲ ਮੰਜੂਲਾ ਨੇ ਨੈਸ਼ਨਲ ਕਾਊਂਸਿਲ ਆਫ਼ ਵੂਮੈਨ ਲਿਡਰਜ਼ ਦੀ ਨੀਂਹ ਰੱਖੀ ਹੈ।

ਰਿਪੋਰਟ- ਦਿਵਿਆ ਆਰਿਆ

ਸ਼ੂਟ- ਕਾਸ਼ਿਫ਼ ਸਿੱਦੀਕੀ

ਪ੍ਰੋਡਕਸ਼ਨ- ਕਿੰਜਲ ਪਾਂਡਿਆ ਵਾਘ ਅਤੇ ਰੁਬਾਇਤ ਬਿਸਵਾਸ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)