ਬੌਣਿਆਂ ਦੇ ਪਰਿਵਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਬੇਨਤੀ ਕੀਤੀ
ਪ੍ਰਕਾਸ਼ਿਤ
ਆਪਣੀ ਸਰੀਰਕ ਬਣਤਰ ਕਾਰਨ ਆਰਿਫ਼ ਨੂਰ ਮੁੰਹਮਦ ਅਤੇ ਉਨ੍ਹਾਂ ਦਾ ਪਰਿਵਾਰ ਆਮ ਲੋਕਾਂ ਤੋਂ ਵੱਖਰੇ ਹਨ। ਉਨ੍ਹਾਂ ਦੇ ਹਰ ਇੱਕ ਪਰਿਵਾਰਕ ਮੈਂਬਰ ਦਾ ਕੱਦ ਢਾਈ ਤੋਂ ਤਿੰਨ ਫੁੱਟ ਦੇ ਵਿਚਾਲੇ ਹੈ।
ਰੋਜ਼ੀ ਰੋਟੀ ਖ਼ਾਤਰ ਆਰਿਫ਼ ਤੇ ਉਨ੍ਹਾਂ ਦੇ ਪਰਿਵਾਰ ਨੇ ਸਰਕਸ ਵਿੱਚ ਵੀ ਕੰਮ ਕੀਤਾ। ਪਰ ਸ਼ੋਸ਼ਣ, ਖਾਣੇ ਦੀ ਕਮੀ ਅਤੇ ਖਾਨਾਬਦੋਸ਼ ਜ਼ਿੰਦਗੀ ਕਾਰਨ ਆਰਿਫ਼ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸਰਕਸ ਦੀ ਨੌਕਰੀ ਛੱਡਣੀ ਪਈ।
ਪਰਿਵਾਰ ਇੱਕ ਡੂੰਘੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਅਜਿਹੇ ਔਖੇ ਹਾਲਾਤਾਂ ਵਿੱਚ ਆਰਿਫ਼ ਤੇ ਉਨ੍ਹਾਂ ਦਾ ਪਰਿਵਾਰ ਆਪਣੀ ਪੀੜ ਭੁਲਾ ਕੇ ਆਪਣੀ ਕਲਾ ਰਹੀਂ ਇੱਕ-ਦੂਜੇ ਨੂੰ ਹਸਾਉਂਦੇ ਹਨ।
ਆਰਿਫ਼ ਅਤੇ ਉਨ੍ਹਾਂ ਦੇ ਪਰਿਵਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗੁਜਰਾਤ ਸਰਕਾਰ ਨੂੰ ਮਦਦ ਲਈ ਗੁਹਾਰ ਲਗਾਈ ਹੈ।
(ਰਿਪੋਰਟ – ਪ੍ਰਸ਼ਾਂਤ ਗੁਪਤਾ ਤੇ ਰਵੀ ਪਰਮਾਰ)
(ਪ੍ਰੋਡਿਊਸਰ – ਦੀਪਕ ਚੌਦਸਮਾ)