ਇਸ ਆਸ਼ਾ ਵਰਕਰ ਦਾ ਨਾਮ ਫੋਰਬਸ ਮੈਗਜ਼ੀਨ ’ਚ ਕਿਉਂ ਸ਼ਾਮਿਲ ਕੀਤਾ ਗਿਆ

ਵੀਡੀਓ ਕੈਪਸ਼ਨ, ਇਸ ਆਸ਼ਾ ਵਰਕਰ ਦਾ ਨਾਮ ਫੋਰਬਸ ਮੈਗਜ਼ੀਨ ’ਚ ਕਿਉਂ
ਪ੍ਰਕਾਸ਼ਿਤ

ਓਡੀਸ਼ਾ ਦੀ ਮਾਤਿਲਧਾ ਕੁੱਲੂ ਨੂੰ ਫੋਰਬਸ ਮੈਗ਼ਜ਼ੀਨ ਨੇ ਦੇਸ਼ ਦੀ ਸਭ ਤੋਂ ਮਜ਼ਬੂਤ ਮਹਿਲਾ ਵਜੋਂ ਸ਼ਾਮਿਲ ਕੀਤਾ ਹੈ।

ਫੋਰਬਸ ਦੀ ਇਸ ਸੂਚੀ ਵਿੱਚ ਭਾਰਤੀ ਸਟੇਟ ਬੈਂਕ ਦੀ ਸਾਬਕਾ ਚੇਅਰਪਰਸਨ ਅਰੁਣਦਤੀ ਭੱਟਾਚਾਰਿਆ ਅਤੇ ਬੌਲੀਵੁੱਡ ਅਦਾਕਾਰਾ ਸਾਨਿਆ ਮਲਹੋਤਰਾ ਵਰਗੀਆਂ ਔਰਤਾਂ ਵੀ ਸ਼ਾਮਿਲ ਹਨ।

ਮਾਤਿਲਧਾ ਓਡੀਸ਼ਾ ਵਿੱਚ ਆਸ਼ਾ ਵਰਕਰ ਵਜੋਂ ਕੰਮ ਕਰਦੇ ਹਨ, ਪੇਂਡੂ ਲੋਕਾਂ ਨੂੰ ਕਾਲੇ ਜਾਦੂ ਵਰਗੇ ਅੰਧ ਵਿਸ਼ਵਾਸ਼ਾਂ ਤੋਂ ਦੂਰ ਕਰਨ ਅਤੇ ਕੋਰੋਨਾ ਕਾਲ ਦੌਰਾਨ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਨੇ ਉਨ੍ਹਾਂ ਨੂੰ ਇਹ ਉਪਲਬਧੀ ਦਵਾਈ ਹੈ।

(ਵੀਡੀਓ˸ ਸੁਬਰਤ ਕੁਮਾਰ ਪਤੀ ਅਤੇ ਦੇਬਲਿਨ ਰਾਏ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)