ਮੁਕਤਸਰ 'ਚ ਸੁਖਜਿੰਦਰ ਰੰਧਾਵਾ ਅਤੇ ਰਾਜਾ ਵੜਿੰਗ ਦੀ ਮੁਲਾਜ਼ਮਾਂ ਨਾਲ ਬਹਿਸਬਾਜ਼ੀ

ਵੀਡੀਓ ਕੈਪਸ਼ਨ, ਮੁਕਤਸਰ 'ਚ ਸੁਖਜਿੰਦਰ ਰੰਧਾਵਾ ਅਤੇ ਰਾਜਾ ਵੜਿੰਗ ਦੀ ਮੁਲਾਜ਼ਮਾਂ ਨਾਲ ਬਹਿਸਬਾਜ਼ੀ
ਪ੍ਰਕਾਸ਼ਿਤ

ਮੁਕਤਸਰ 'ਚ ਡਿਪਟੀ ਸੀਐੱਮ ਸੁਖਜਿੰਦਰ ਸਿੰਘ ਰਧਾਵਾਂ ਤੇ ਟਰਾਂਸਪੋਰਟ ਮੰਤਰੀ ਰਾਜਾ ਅਮਰਿੰਦਰ ਸਿੰਘ ਵੜਿੰਗ ਦਾ ਵਿਰੋਧ। ਡੀਸੀ ਦਫ਼ਤਰ ਮੂਹਰੇ ਠੇਕਾ ਮੁਲਾਜ਼ਮਾਂ ਦੇ ਭਾਰੀ ਰੋਹ ਦਾ ਸਾਹਮਣਾ ਕਰਨਾ ਪਿਆ। ਰੰਧਾਵਾ ਤੇ ਰਾਜਾ ਵੜਿੰਗ ਸਿਵਲ ਸਕੱਤਰੇਤ 'ਚ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ 'ਚ ਪਹੁੰਚੇ ਸਨ। ਮੁਲਾਜ਼ਮਾਂ ਨੇ ਉਨ੍ਹਾਂ ਦੇ ਕਾਫਲੇ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਨਹਿਰੀ ਵਿਭਾਗ 'ਚ ਕੱਚੇ ਕਾਮਿਆਂ, ਰੰਧਾਵਾ ਤੇ ਰਾਜਾ ਵੜਿੰਗ ਵਿਚਕਾਰ ਬਹਿਸ ਵੀ ਹੋਈ।

ਰਿਪੋਰਟ- ਸੁਰਿੰਦਰ ਮਾਨ

ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)