ਕੋਰੋਨਾਵਾਇਰਸ: ਓਮੀਕਰੋਨ ਨੂੰ ਹੁਣ ਤੱਕ ਦਾ ਸਭ ਤੋਂ ਖ਼ਤਰਨਾਕ ਵੇਰੀਐਂਟ ਦੱਸਿਆ ਜਾ ਰਿਹਾ ਹੈ, ਭਾਰਤ ’ਚ ਵੀ ਅਲਰਟ ਜਾਰੀ
ਪ੍ਰਕਾਸ਼ਿਤ
ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਨਵੇਂ ਵੇਰੀਐਂਟ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ। ਇਸ ਨੂੰ ਹੁਣ ਤੱਕ ਦਾ ਸਭ ਤੋਂ ਵੱਧ ਮਿਊਟੇਸ਼ਨ ਵਾਲਾ ਵੇਰੀਐਂਟ ਦੱਸਿਆ ਜਾ ਰਿਹਾ ਹੈ।
ਮਿਊਟੇਸ਼ਨ ਤੋਂ ਭਾਵ ਹੈ ਕਿ ਵਾਇਰਸ ਦਾ ਸਰੂਪ ਬਦਲਣਾ। ਇਸ ਵਿੱਚ ਐਨੇ ਜ਼ਿਆਦਾ ਮਿਊਟੇਸ਼ਨ ਹਨ ਕਿ ਇਸ ਨੂੰ ਇੱਕ ਵਿਗਿਆਨੀ ਨੇ ‘ਭਿਆਨਕ’ ਦੱਸਿਆ ਹੈ ਤਾਂ ਦੂਜੇ ਵਿਗਿਆਨੀ ਨੇ ਇਸ ਨੂੰ ਹੁਣ ਤੱਕ ਦਾ ਸਭ ਤੋਂ ਖ਼ਰਾਬ ਵੇਰੀਐਂਟ ਕਿਹਾ ਹੈ।
ਇਸ ਦੇ ਸਾਹਮਣੇ ਆਉਣ ਤੋਂ ਬਾਅਦ ਸਵਾਲ ਉੱਠਣ ਲੱਗੇ ਹਨ ਕਿ ਨਵਾਂ ਵੇਰੀਐਂਟ ਕਿੰਨਾ ਖ਼ਤਰਨਾਕ ਹੈ। ਵੈਕਸੀਨ ਦੇ ਬਾਵਜੂਦ ਵੀ ਇਹ ਕਿੰਨੀ ਤੇਜ਼ੀ ਨਾਲ ਫੈਲ ਸਕਦਾ ਹੈ ਅਤੇ ਇਸ ਨੂੰ ਲੈ ਕੇ ਕੀ ਕਰਨਾ ਚਾਹੀਦਾ ਹੈ।