ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਮੁੜੇ ਸ਼ਰਧਾਲੂਆਂ ਨੇ ਕੀ ਤਜਰਬੇ ਸਾਂਝੇ ਕੀਤੇ

ਵੀਡੀਓ ਕੈਪਸ਼ਨ, ਕਰਤਾਰਪੁਰ ਲਾਂਘਾ ਕਰੀਬ 20 ਮਹੀਨਿਆਂ ਬਾਅਦ ਖੁਲ੍ਹਿਆ, ਪਹਿਲੇ ਜੱਥੇ ਨੇ ਕੀਤੇ ਦਰਸ਼ਨ
ਪ੍ਰਕਾਸ਼ਿਤ

ਭਾਰਤ ਸਰਕਾਰ ਦੇ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਫੈਸਲੇ ਤੋਂ ਬਾਅਦ ਸ਼ਰਧਾਲੂ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਲਈ ਗਏ।

ਕਰਤਾਰਪੁਰ ਲਾਂਘਾ ਜੋ ਕੋਵਿਡ-19 ਕਾਰਨ ਬੰਦ ਕੀਤਾ ਗਿਆ ਸੀ ਕਰੀਬ 20 ਮਹੀਨਿਆਂ ਬਾਅਦ ਖੋਲ੍ਹਿਆ ਗਿਆ ਹੈ।

ਕਰਤਾਰਪੁਰ ਸਾਹਿਬ ਜਾਣ ਲਈ ਕੋਵਿਡ ਦੇ ਟੀਕੇ ਦੀਆਂ ਦੋਵੇਂ ਡੋਜ਼ ਲਗੀਆਂ ਹੋਣੀਆਂ ਚਾਹੀਦੀਆਂ ਹਨ।

ਕੁਝ ਸ਼ਰਧਾਲੂਆਂ ਨੂੰ RTPCR ਰਿਪੋਰਟ ਨਾ ਹੋਣ ਕਰ ਕੇ ਜਾਣ ਦੀ ਇਜਾਜ਼ਤ ਨਹੀਂ ਮਿਲੀ।

(ਰਿਪੋਰਟ - ਗੁਰਪ੍ਰੀਤ ਚਾਵਲਾ, ਐਡਿਟ - ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)