ਪੰਜਾਬੀਆਂ ਲਈ ਰੁਜ਼ਗਾਰ ਵਾਸਤੇ ਕੋਟਾ ਤੈਅ ਕਰ ਕੇ ਅਮਲੀ ਰੂਪ ਦੇਣ ਲਈ ਕੀ ਕਰਨਾ ਪਵੇਗਾ

ਵੀਡੀਓ ਕੈਪਸ਼ਨ, ਪੰਜਾਬੀਆਂ ਲਈ ਰੁਜ਼ਗਾਰ ਵਾਸਤੇ ਕੋਟਾ ਤੈਅ ਕਰ ਕੇ ਅਮਲੀ ਰੂਪ ਦੇਣ ਲਈ ਕੀ ਕਰਨਾ ਪਵੇਗਾ
ਪ੍ਰਕਾਸ਼ਿਤ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਹ ਐਲਾਨ ਕੀਤਾ ਹੈ ਕਿ ਸਰਕਾਰ ਪੰਜਾਬ ਦੇ ਲੋਕਾਂ ਲਈ ਸਰਕਾਰੀ ਤੇ ਪ੍ਰਾਈਵੇਟ ਨੌਕਰੀਆਂ ਵਿੱਚ 100 ਫੀਸਦ ਰਾਖਵਾਂਕਰਨ ਬਹਾਲ ਕਰਨ ਲਈ ਕਾਨੂੰਨ ਲੈ ਕੇ ਆ ਸਕਦੀ ਹੈ।

ਇਸ ਤੋਂ ਪਹਿਲਾਂ ਹਰਿਆਣਾ, ਮਹਾਰਾਸ਼ਟਰ, ਗੁਜਰਾਤ, ਪੱਛਮੀ ਬੰਗਾਲ ਸਣੇ ਕਈ ਸੂਬਿਆਂ ਨੇ ਆਪਣੇ ਸੂਬੇ ਦੇ ਲੋਕਾਂ ਲਈ ਨੌਕਰੀਆਂ ਵਿੱਚ ਰਾਖਵਾਂਕਰਨ ਕੀਤਾ ਹੈ।

ਇਸ ਬਾਰੇ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ ਚਾਂਸਲਰ ਤੇ ਅਰਥਸ਼ਾਸਤਰੀ ਡਾ. ਆਰ ਐਸ ਬਾਵਾ ਨਾਲ ਗੱਲਬਾਤ ਕੀਤੀ।

(ਸ਼ੂਟ – ਮਯੰਕ ਮੋਂਗੀਆ, ਐਡਿਟ – ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)