ਇਸ ਔਰਤ ਨੇ ਰਿਕਸ਼ੇ ਵਾਲੇ ਨਾਮ ਕੀਤੀ ਕਰੋੜਾਂ ਦੀ ਜਾਇਦਾਦ
ਪ੍ਰਕਾਸ਼ਿਤ
ਓਡੀਸ਼ਾ 'ਚ ਇਕ ਔਰਤ ਨੇ ਆਪਣੀ ਇਕ ਕਰੋੜ ਦੀ ਸੰਪਤੀ ਰਿਕਸ਼ਾ ਚਲਾਉਣ ਵਾਲੇ ਦੇ ਨਾਮ ਕਰ ਦਿੱਤੀ।
63 ਸਾਲ ਦੀ ਮਿਨਾਤੀ ਪਟਨਾਇਕ ਨੇ ਆਪਣੀ ਵਸੀਅਤ ਵਿੱਚ ਬੁੱਧਾ ਦਾ ਨਾਮ ਲਿਖਿਆ ਹੈ ।
ਮਿਨਾਤੀ ਦੱਸਦੇ ਹਨ ਕਿ ਪਤੀ ਅਤੇ ਧੀ ਦੀ ਮੌਤ ਤੋਂ ਬਾਅਦ ਰਿਕਸ਼ਾ ਚਾਲਕ ਬੁੱਧਾ ਨੇ ਉਨ੍ਹਾਂ ਦੀ ਬਹੁਤ ਮਦਦ ਕੀਤੀ ਅਤੇ ਉਨ੍ਹਾਂ ਦੇ ਜਾਣ ਮਗਰੋਂ ਇਹ ਸਭ ਬੁੱਧਾ ਦੇ ਕੰਮ ਆਏਗਾ।
ਉਨ੍ਹਾਂ ਨੇ ਬੁੱਧਾ ਦੇ ਨਾਮ ’ਤੇ ਵਸੀਅਤ ਲਿੱਖੀ ਹੈ। ਬੁੱਧਾ ਕਰੀਬ 25 ਸਾਲਾਂ ਤੋਂ ਉਨ੍ਹਾਂ ਦੇ ਪਰਿਵਾਰ ਦੀ ਸੇਵਾ ਕਰ ਰਹੇ ਹਨ।
(ਵੀਡੀਓ - ਏਐਨਆਈ, ਐਡਿਟ - ਰਾਜਨ ਪਪਨੇਜਾ)