ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਦੇ ਲੋਕ ਸਰਕਾਰਾਂ ਤੋਂ ਕੀ ਚਾਹੁੰਦੇ ਹਨ
ਕਰਤਾਰ ਸਿੰਘ ਸਰਾਭਾ ਦੀ ਬਰਸੀ ਮੌਕੇ ਉਨ੍ਹਾਂ ਦੇ ਜੱਦੀ ਘਰ ਨੂੰ ਵਿਖਾਉਂਦੇ ਹਾਂ ਜੋ ਕਿ ਉਨ੍ਹਾਂ ਦੇ ਪਿੰਡ ਵਾਲਿਆਂ ਨੇ ਸਾਂਭ ਕੇ ਰੱਖਿਆ ਹੈ।
ਇਸ ਘਰ ਵਿੱਚ ਉਨ੍ਹਾਂ ਦਾ ਬੁੱਤ ਸਥਾਪਤ ਕੀਤਾ ਗਿਆ ਹੈ ਅਤੇ ਉਨ੍ਹਾਂ ਨਾਲ ਸੰਬੰਧਿਤ ਕੁਝ ਚੀਜ਼ਾਂ ਨੂੰ ਸਾਂਭ ਕੇ ਰੱਖਿਆ ਗਿਆ ਹੈ।
ਕਰਤਾਰ ਸਿੰਘ ਸਰਾਭਾ ਬਰਤਾਨਵੀ ਹਕੁਮਕਤ ਤੋਂ ਭਾਰਤ ਨੂੰ ਆਜ਼ਾਦ ਕਰਵਾਉਣ ਵਾਲੀ ਗਦਰ ਲਹਿਰ ਦੇ ਮੋਹਰੀ ਆਗੂਆਂ ’ਚੋਂ ਸਨ। ਇਹ ਗਦਰੀ ਪਰਵਾਸੀ ਪੰਜਾਬੀ ਸਨ ਜੋ ਗਦਰ ਲਈ ਭਾਰਤ ਆਏ ਸਨ।
ਸਰਾਭਾ ਦੇ ਘਰ ਨੂੰ ਸਾਂਭਣ ਲਈ ਸਰਕਾਰ ਵੱਲੋਂ ਸਾਲਾਂ ਪਹਿਲਾਂ ਸ਼ੁਰੂਆਤ ਤਾਂ ਹੋਈ ਪਰ ਇਹ ਪ੍ਰੋਜੈਕਟ ਕਦੇ ਵੀ ਪੂਰਾ ਨਹੀਂ ਹੋ ਸਕਿਆ। ਹਾਲਾਂਕਿ ਪਿੰਡ ਵਿੱਚ ਇੱਕ ਵੱਖਰਾ ਸਮਾਰਕ ਜ਼ਰੂਰ ਬਣਾਇਆ ਗਿਆ ਹੈ।
ਸਰਾਭਾ ਦੇ ਪਿੰਡ ਵਾਲੇ ਅਤੇ ਪਾਰਿਵਾਰਕ ਮੈਂਬਰ ਚਾਹੁੰਦੇ ਹਨ ਕਿ ਸਰਾਭਾ ਪਿੰਡ ਲਾਗਲੇ ਹਲਵਾਰਾ ਹਵਾਈ ਅੱਡੇ ਦਾ ਨਾਮ ਬਦਲ ਕੇ ਕਰਤਾਰ ਸਿੰਘ ਸਰਾਭਾ ਦੇ ਨਾਮ ’ਤੇ ਰੱਖਿਆ ਜਾਵੇ।
ਲੁਧਿਆਣਾ ਤੋਂ ਕਰੀਬ 50 ਕਿਲੋਮੀਟਰ ਦੀ ਦੂਰੀ ’ਤੇ ਇਸ ਪਿੰਡ ’ਚ ਹਰ ਸਾਲ ਲੋਕ 16 ਨਵੰਬਰ ਨੂੰ ਭਾਰਤੀ ਆਜ਼ਾਦੀ ਘੁਲਾਟੀਏ ਕਰਤਾਰ ਸਿੰਘ ਸਰਾਭਾ ਨੂੰ ਯਾਦ ਕਰਨ ਨੂੰ ਪਹੁੰਚਦੇ ਹਨ।
ਰਿਪੋਰਟ- ਜਸਬੀਰ ਛੇਤਰਾ
ਐਡਿਟ - ਰਾਜਨ ਪਪਨੇਜਾ