ਬੇਸਹਾਰਾ ਬੱਚਿਆਂ ਦੀ ਮੁਸਕਾਨ ਵਿੱਚ ਜ਼ਿੰਦਗੀ ਮਾਣਦੀ ਪੰਜਾਬ ਦੇ ਲੁਧਿਆਣਾ ਦੀ ਇਹ ਬੀਬੀ

ਵੀਡੀਓ ਕੈਪਸ਼ਨ, ਬੇਸਹਾਰਾ ਬੱਚਿਆਂ ਦੀ ਮੁਸਕਾਨ ਵਿੱਚ ਜ਼ਿੰਦਗੀ ਭਾਲਦੀ ਪੰਜਾਬ ਦੀ ਬੇਬੇ
ਪ੍ਰਕਾਸ਼ਿਤ

ਲੁਧਿਆਣਾ ਦੇ ਨੇੜਲੇ ਪਿੰਡ ਤਲਵੰਡੀ ਖ਼ੁਰਦ ’ਚ ਸਥਿਤ ਬਾਲ ਘਰ ਬੇਸਹਾਰਾ ਬੱਚਿਆਂ ਲਈ ਵੱਡਾ ਸਹਾਰਾ ਹੈ। ਇਸ ਬਾਲ ਘਰ ਲਈ ਜਸਬੀਰ ਕੌਰ ਨੇ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਹੋਈ ਹੈ।

48 ਸਾਲਾ ਜਸਬੀਰ ਕੌਰ ਨੇ 2003 ’ਚ ਇਸ ਬਾਲ ਘਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਵਿਆਹ ਨਹੀਂ ਕਰਵਾਇਆ ਅਤੇ 1996 ’ਚ ਆਪਣਾ ਘਰ ਛੱਡ ਕੇ ਪੂਰੀ ਤਰ੍ਹਾਂ ਸਮਾਜ ਸੇਵਾ ਨੂੰ ਸਮਰਪਿਤ ਹੋ ਗਏ।

ਇਸ ਬਾਲ ਘਰ ਵਿੱਚ ਇਸ ਵੇਲੇ 50 ਤੋਂ ਵੱਧ ਬੱਚੇ ਹਨ।

ਇਸ ਬਾਲ ਘਰ ਦੇ ਹੁਣ ਤੱਕ 52 ਬੱਚੇ ਕਾਨੂੰਨੀ ਪ੍ਰਕਿਰਿਆ ਤਹਿਤ ਵਿਦੇਸ਼ਾਂ ਵਿੱਚ ਰਹਿੰਦੇ ਲੋਕਾਂ ਵੱਲੋਂ ਗੋਦ

ਲਏ ਗਏ ਹਨ। ਜਸਬੀਰ ਕੌਰ ਨੇ ਖ਼ੁਦ ਤਿੰਨ ਅਨਾਥ ਬੱਚੀਆਂ ਨੂੰ ਕਾਨੂੰਨੀ ਤੌਰ ’ਤੇ ਗੋਦ ਲਿਆ ਹੋਇਆ ਹੈ।

ਬੱਚਿਆਂ ਤੋਂ ਇਲਾਵਾ ਹੁਣ ਉਹ ਬੇਸਹਾਰਾ ਔਰਤਾਂ ਲਈ ਅਜਿਹਾ ਹੀ ਇੱਕ ਘਰ ਬਣਾਉਣ ਜਾ ਰਹੇ ਹਨ।

(ਰਿਪੋਰਟ – ਜਸਬੀਰ ਸਿੰਘ ਸ਼ੇਤਰਾ, ਐਡਿਟ – ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)