ਕਿਸਾਨ ਅੰਦੋਲਨ : '2 ਸਾਲ ਦੀ ਉਮਰ ਚ ਪਿਓ ਗੁਜ਼ਰ ਗਿਆ ਸੀ ਅਤੇ ਕਿਸਾਨ ਅੰਦੋਲਨ ਦੌਰਾਨ ਮਾਂ ਚਲੀ ਗਈ'
ਪ੍ਰਕਾਸ਼ਿਤ
ਟਿਕਰੀ ਬਾਰਡਰ ’ਤੇ 28 ਅਕਤੂਬਰ ਨੂੰ 5 ਔਰਤਾਂ ਟਰੱਕ ਦੀ ਲਪੇਟ ਵਿੱਚ ਆ ਗਈਆਂ ਸਨ ਜਿਨ੍ਹਾਂ ਵਿੱਚ ਤਿੰਨ ਦੀ ਮੌਤ ਹੋ ਗਈ ਸੀ। ਇਹ ਔਰਤਾਂ ਮਾਨਸਾ ਦੇ ਪਿੰਡ ਖੀਵਾ ਦਿਆਲੂਵਾਲਾ ਦੀਆਂ ਸਨ।
ਇਨ੍ਹਾਂ ਵਿੱਚੋਂ ਦੋ ਤਾਂ ਪਹਿਲੀ ਵਾਰ ਦਿੱਲੀ ਦੇ ਮੋਰਚੇ ’ਤੇ ਗਈਆਂ ਸਨ। ਇਨ੍ਹਾਂ ਔਰਤਾਂ ਦੇ ਘਰ ਵਾਲਿਆਂ ਨੂੰ ਅਜੇ ਸਰਕਾਰ ਵੱਲੋਂ ਮੁਆਵਜ਼ਾ ਨਹੀਂ ਮਿਲਿਆ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਕੋਈ ਵੀ ਮੁਆਵਜ਼ਾ ਇਨ੍ਹਾਂ ਦੇ ਦੁਖ ਨੂੰ ਘੱਟ ਨਹੀਂ ਕਰ ਸਕਦਾ ਹੈ।
(ਰਿਪੋਰਟ - ਸੁਖਰਚਨ ਪ੍ਰੀਤ, ਐਡਿਟ - ਸਦਫ਼ ਖ਼ਾਨ)