ਕਿਸਾਨ ਅੰਦੋਲਨ: ਘਰ-ਘਰ ਜਾ ਕੇ ਦੁੱਧ ਇਕੱਠਾ ਕਰਦਾ 83 ਸਾਲਾ ਬਾਬਾ

ਵੀਡੀਓ ਕੈਪਸ਼ਨ, ਕਿਸਾਨੀ ਸੰਘਰਸ਼: 83 ਸਾਲਾ ਜੀਤ ਸਿੰਘ ਘਰ-ਘਰ ਜਾ ਕੇ ਦੁੱਧ ਇਕੱਠਾ ਕਰ ਰਹੇ ਹਨ
ਪ੍ਰਕਾਸ਼ਿਤ

ਪਿੰਡ ਬਾਜੇਕਾਂ ਦੇ 83 ਸਾਲਾ ਜੀਤ ਸਿੰਘ ਕਿਸਾਨੀ ਸੰਘਰਸ਼ ਦੌਰਾਨ ਦੁੱਧ ਦੀ ਸੇਵਾ ਨਿਭਾ ਰਹੇ ਹਨ।

ਜੀਤ ਸਿੰਘ ਰੋਜ਼ ਸਵੇਰੇ ਘਰ ਘਰ ਜਾ ਕੇ ਦੁੱਧ ਇਕੱਠਾ ਕਰਦੇ ਹਨ। ਪਿੰਡ ਦੇ ਹੋਰ ਕਿਸਾਨ ਜੀਤ ਸਿੰਘ ਨਾਲ ਮਿਲ ਕੇ ਹਰ ਹਫ਼ਤੇ ਦੋ ਤੋਂ ਚਾਰ ਕੁਇੰਟਲ ਦੁੱਧ ਇਕੱਠਾ ਕਰਕੇ ਦਿੱਲੀ ਭੇਜਦੇ ਹਨ।

ਜੀਤ ਸਿੰਘ ਕਹਿੰਦੇ ਹਨ ਕਿ ਜਦੋਂ ਤੱਕ ਦਿੱਲੀ ਕਿਸਾਨੀਂ ਸੰਘਰਸ਼ ਜਾਰੀ ਰਹੇਗਾ, ਉਹ ਦੁੱਧ ਦੀ ਸੇਵਾ ਨਿਭਾਉਂਦੇ ਰਹਿਣਗੇ।

ਬਾਬਾ ਜੀਤ ਸਿੰਘ ਤੇ ਪਿੰਡ ਦੇ ਹੋਰ ਕਈ ਕਿਸਾਨ ਦਿੱਲੀ ਕਿਸਾਨੀ ਮੋਰਚੇ ’ਚ ਕਈ ਵਾਰ ਜਾ ਚੁੱਕੇ ਹਨ।

(ਰਿਪੋਰਟ- ਪ੍ਰਭੂ ਦਿਆਲ, ਐਡਿਟ – ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)