ਕੀ ਤੁਸੀਂ ਜਾਣਦੇ ਹੋ ਕਿ ਰੁੱਖ਼ ਵੀ ਤਣਾਅ ਵਿੱਚੋਂ ਗੁਜ਼ਰਦੇ ਹਨ , ਇਸ ਦਾ ਕੀ ਕਾਰਨ ਹੁੰਦਾ ਹੈ
ਪ੍ਰਕਾਸ਼ਿਤ
ਕੀ ਰੁੱਖ਼ਾਂ ਦੀਆਂ ਯਾਦਾਂ ਹੁੰਦੀਆਂ ਹਨ? ਖੋਜਕਾਰ ਯੂਕੇ ਦੇ ਇੱਕ ਅਧਿਐਨ ਮੈਂਬਰਾ (MEMBRA) ਲਈ ਰੁੱਖਾਂ ਦੇ ਨਮੂਨੇ ਲੈ ਰਹੇ ਹਨ ਕਿ ਉਹ ਕਿਵੇਂ ਤਣਾਅ ਨਾਲ ਨਜਿੱਠ ਰਹੇ ਹਨ।
ਖੋਜਕਾਰਾਂ ਨੂੰ ਉਮੀਦ ਹੈ ਕਿ ਉਹ ਭਵਿੱਖ ਵਿੱਚ ਰੁੱਖਾਂ ਦੀ ਤਣਾਅ ਮੁਤਾਬਕ ਢਲਣ ’ਚ ਮਦਦ ਕਰ ਸਕਣ।
ਰੁੱਖਾਂ ਦੇ ਤਣਾਅ ਦੇ ਵੱਡੇ ਕਾਰਨ, ਸੋਕਾ, ਵਾਇਰਸ, ਬੈਕਟੀਰੀਆ, ਕੀਟਾਣੂਆਂ ਦੀ ਲਾਗ ਅਤੇ ਕਾਰਬਨ ਡਾਈਆਕਸਾਈਡ ਦਾ ਉੱਚ ਪੱਧਰ ਹੁੰਦੇ ਹਨ।
ਯੂਕੇ ਵਿੱਚ 6 ਤੋਂ 500 ਸਾਲ ਪੁਰਾਣੇ ਰੁੱਖ਼ਾਂ ਉੱਤੇ ਟੈਸਟ ਕੀਤਾ ਜਾ ਰਿਹਾ ਹੈ।