ਅਫ਼ਗਾਨਿਸਤਾਨ: ਭੁੱਖਮਰੀ ਦੇ ਮਾਰੇ ਅਫ਼ਗਾਨ ਹੁੰਦੇ ਤਸਕਰੀ ਦਾ ਸ਼ਿਕਾਰ
ਪ੍ਰਕਾਸ਼ਿਤ
ਇਨ੍ਹਾਂ ਅਫ਼ਗਾਨ ਲੋਕਾਂ ਨੂੰ ਆਸ ਹੈ ਕਿ ਇਹ ਸਫ਼ਰ ਉਨ੍ਹਾਂ ਦੇ ਨਵੇਂ ਜੀਵਨ ਦੀ ਸ਼ੁਰੂਆਤ ਹੈ। ਇੱਥੇ ਨਾ ਕੋਈ ਵੀਜ਼ਾ ਹੈ ਤੇ ਨਾ ਹੀ ਕੋਈ ਇਮੀਗ੍ਰੇਸ਼ਨ ਦੀ ਪ੍ਰਕਿਰਿਆ, ਜ਼ਿਆਦਾਤਰ ਲੋਕ ਰੁਜ਼ਗਾਰ ਦੀ ਆਸ ਵਿੱਚ ਹਨ।
ਇਸ ਵਿੱਚ ਪੂਰੇ ਦੇ ਪਬਰੇ ਪਰਿਵਾਰ ਵੀ ਸ਼ਾਮਿਲ ਹਨ।
ਹਜ਼ਾਰਾਂ ਲੋਕ ਅਜੇ ਵੀ ਕੋਈ ਰਸਤਾ ਲੱਭਣ ਲਈ ਬੇਤਾਬ ਹਨ। ਪਾਕਿਸਤਾਨ ਅਤੇ ਈਰਾਨ ਦੀਆਂ ਸਰਹੱਦਾਂ ਦੇ ਨੇੜੇ ਇੱਕ ਕਸਬਾ, ਲੋਕਾਂ ਦੀ ਤਸਕਰੀ ਦਾ ਇੱਕ ਪ੍ਰਮੁੱਖ ਕੇਂਦਰ ਹੈ।
ਉੱਥੇ ਤਸਕਰਾਂ ਨੇ ਬੀਬੀਸੀ ਅਫ਼ਗਾਨਿਸਤਾਨ ਦੇ ਪੱਤਰਕਾਰ ਸਿਕੰਦਰ ਕਰਮਾਨੀ ਨੂੰ ਦੱਸਿਆ ਕਿ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਦੇਸ਼ ਛੱਡਣ ਵਾਲੇ ਅਫਗਾਨਾਂ ਦੀ ਗਿਣਤੀ ਦੁੱਗਣੀ ਤੋਂ ਵੀ ਵੱਧ ਹੋ ਗਈ ਹੈ।