ਕਰਾਚੀ ਦਾ ਚਾਰ ਮੀਨਾਰ ਜਿੱਥੇ ਦਾ ਡੋਸਾ ਬਹੁਤ ਮਸ਼ਹੂਰ ਹੈ

ਵੀਡੀਓ ਕੈਪਸ਼ਨ, ਕਰਾਚੀ ਦਾ ਚਾਰ ਮੀਨਾਰ ਜਿੱਥੇ ਦਾ ਡੋਸਾ ਬਹੁਤ ਮਸ਼ਹੂਰ ਹੈ
ਪ੍ਰਕਾਸ਼ਿਤ

ਇਹ ਕਰਾਚੀ ਦਾ ਚਾਰ ਮੀਨਾਰ ਹੈ। ਸੂਰਜ ਡੁੱਬਣ ਤੋਂ ਬਾਅਦ ਇੱਕ ਪਿਕ-ਅੱਪ ਗੱਡੀ ਕੁਝ ਕੁਰਸੀਆਂ ਅਤੇ ਮੇਜ਼ ਲੈ ਕੇ ਆਉਂਦੀ ਹੈ।

ਗਰਮੀ ਹੁੰਦਿਆਂ ਹੀ ਇੱਥੇ ਲੋਕ ਡੋਸਾ ਖਾਉਣ ਲਈ ਇਕੱਠੇ ਹੋ ਜਾਂਦੇ ਹਨ। ਫਰਾਸਤ ਅਦਨਾਨ 1997 ਤੋਂ ਡੋਸਾ ਬਣਾ ਰਹੇ ਹਨ। ਉਨ੍ਹਾਂ ਨੇ ਕੂਕਿੰਗ ਵਿੱਚ ਡਿਪਲੋਮਾ ਵੀ ਕੀਤਾ ਹੈ।

ਮਲੇਸ਼ੀਆ ਅਤੇ ਸਿੰਗਾਪੁਰ ਤੋਂ ਵਾਪਸ ਆ ਕੇ ਉਨ੍ਹਾਂ ਨੇ ਆਪਣਾ ਇਹ ਕਾਰੋਬਾਰ ਸ਼ੁਰੂ ਕੀਤਾ।

ਕਰਾਚੀ ਵਾਲਿਆਂ ਦੇ ਸੁਆਦ ਅਨੁਸਾਰ, ਰਵਾਇਤੀ ਸਬਜ਼ੀਆਂ ਤੋਂ ਇਲਾਵਾ ਚਿਕਨ ਅਤੇ ਬਾਰੀਕ ਮੀਟ ਵੀ ਇਸ ਡੋਸੇ ਵਿੱਚ ਸ਼ਾਮਲ ਕੀਤਾ ਗਿਆ ਹੈ।

ਡੋਸਾ, ਸਾਂਬਰ, ਨਾਰੀਅਲ ਅਤੇ ਦਹੀਂ ਦੀ ਚਟਣੀ ਘਰ ਵਿੱਚ ਹੀ ਬਣਾਈ ਜਾਂਦੀ ਹੈ। ਦਿੱਲੀ ਦੀ ਨਹਾਰੀ ਅਤੇ ਬਿਰਯਾਨੀ ਦੇ ਨਾਲ-ਨਾਲ ਹੁਣ ਡੋਸਾ ਵੀ ਕਰਾਚੀ ਦੀ ਪਛਾਣ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)