ਵਾਤਾਵਰਨ ਤਬਦੀਲੀ: ਨਦੀ ਸੁੱਕਣ ਦਾ ਦਰਦ, ਉਸ ਨੂੰ ਬਚਾਉਣ ਲਈ ਲੰਬਾ ਸੰਘਰਸ਼ ਤੇ ਹੁਣ ਮੁੜ ਗਵਾਉਣ ਦਾ ਡਰ
ਪ੍ਰਕਾਸ਼ਿਤ
''ਸੰਯੁਕਤ ਰਾਸ਼ਟਰ ਸਾਡਾ ਪਾਣੀ ਲੈ ਗਿਆ ਹੈ। ਜੇਕਰ ਇੱਥੇ ਪਾਣੀ ਨਹੀਂ ਹੋਵੇਗਾ ਤਾਂ ਇਹ ਤਰ੍ਹਾਂ ਨਾਲ ਅਸਰ ਪਾਵੇਗਾ।”
ਕੋਲੋਰਾਡੋ ਨਦੀ ਉੱਤਰੀ ਮੈਕਸੀਕੋ ਵਿੱਚ ਵਗਦੀ ਹੁੰਦੀ ਸੀ ਪਰ ਜਿੱਥੇ ਲੋਕ ਕਦੇ ਮੱਛੀਆਂ ਫੜਦੇ ਹੁੰਦੇ ਸੀ ਤੇ ਤੈਰਦੇ ਹੁੰਦੇ ਸੀ ਉੱਥੇ ਹੁਣ ਰੇਤ ਹੀ ਰੇਤ ਨਜ਼ਰ ਆ ਰਹੀ ਹੈ। 50C 'ਤੇ ਬੀਬੀਸੀ ਲਾਈਫ ਇਸ ਵਿਸ਼ੇਸ਼ ਲੜੀ ਵਿੱਚ ਦੁਨੀਆ ਭਰ ਵਿੱਚ ਪੈ ਰਹੀ ਅਤਿ ਦੀ ਗਰਮੀ ਨੂੰ ਝਾਤੀ ਮਾਰਨ ਦੀ ਕੋਸ਼ਿਸ਼ ਕੀਤੀ ਹੈ।
ਜਦਕਿ ਵਾਤਾਵਰਨ ਤਬਦੀਲੀ ਇਲਾਕੇ ਨੂੰ ਗਰਮ ਕਰ ਰਹੀ ਹੈ ਅਤੇ ਨਦੀ ਸੁੱਕ ਰਹੀ ਹੈ। ਕਾਰਕੁਨਾਂ ਦਾ ਕਹਿਣਾ ਹੈ ਕਿ ਅਮਰੀਕਾ ਪਾਣੀ ਨੂੰ ਰੋਕ ਰਿਹਾ ਹੈ, ਇਸ ਨੂੰ ਮੈਕਸੀਕੋ ਵੱਲ ਜਾਣ ਤੋਂ ਰੋਕ ਰਿਹਾ ਹੈ ਅਤੇ ਉਹ ਨਦੀ ਵਿੱਚ ਪਾਣੀ ਵਾਪਸ ਲਿਆਉਣ ਲਈ ਲੜ ਰਹੇ ਹਨ।
ਪਿਛਲੇ ਸਾਲ ਇਸ ਖੇਤਰ ਵਿੱਚ 422 ਲੋਕਾਂ ਦਾ ਗਰਮੀ ਨਾਲ ਸਬੰਧਤ ਬਿਮਾਰੀਆਂ ਦਾ ਇਲਾਜ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ 27 ਲੋਕਾਂ ਦੀ ਮੌਤ ਹੋ ਗਈ ਸੀ।