ਵਾਤਾਵਰਨ ਤਬਦੀਲੀ: ਭਾਰਤ 'ਚ ਵਾਤਾਵਰਨ ਨੂੰ ਗੰਭੀਰ ਖ਼ਤਰੇ ਵੱਲ ਇਸ਼ਾਰਾ ਕਰਦੇ ਤੱਥ
ਪ੍ਰਕਾਸ਼ਿਤ
ਪੂਰੀ ਦੁਨੀਆਂ ਵਿੱਚ ਲਗਾਤਾਰ ਧਰਤੀ ਦਾ ਤਾਪਮਾਨ ਵੱਧ ਰਿਹਾ ਹੈ। ਭਾਰਤ ਵਿੱਚ ਵੀ ਗਰਮੀਆਂ ਵਿੱਚ ਤਾਪਮਾਨ 45 ਡਿਗਰੀ ਤੱਕ ਰਿਕਾਰਡ ਕੀਤਾ ਜਾ ਰਿਹਾ।
ਭਾਰਤ ਦੇ ਸ਼ਹਿਰ ਦਿੱਲੀ, ਅਹਿਮਦਾਬਾਦ ਅਤੇ ਲੇਹ ਤੋਂ ਬੀਬੀਸੀ ਟੀਮ ਦੀ ਇਹ ਰਿਪੋਰਟ ਤੁਹਾਨੂੰ ਵਾਤਾਵਰਨ ਨੂੰ ਹੋ ਰਹੇ ਨੁਕਸਾਨ ਬਾਰੇ ਮੁੜ ਸੋਚਣ ਲਈ ਮਜਬੂਰ ਕਰ ਦੇਵੇਗੀ।
ਬੀਬੀਸੀ ਨੇ ਆਪਣੀ ਪੜਤਾਲ ਵਿੱਚ ਦੇਖਿਆ ਹੈ ਕਿ ਲੰਘੇ 40 ਸਾਲਾਂ ਵਿੱਚ ਦੁਨੀਆ ਭਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਗਰਮ ਦਿਨਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ।
ਕਈ ਵੱਡੇ ਸ਼ਹਿਰ ਇਸ ਵੱਧਦੇ ਤਾਪਮਾਨ ਤੋਂ ਪਰੇਸ਼ਾਨ ਹਨ, ਜਿਸ ਕਾਰਨ ਲੋਕਾਂ ਨੂੰ ਸਾਹ ਨਾਲ ਜੁੜੀਆਂ ਦਿੱਕਤਾਂ ਅਤੇ ਹੀਟ ਸਟ੍ਰੋਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ।