ਕੌਣ ਹੈ ਡਾਇਰੋ ਜਿਸ ਨੂੰ ਫੜ੍ਹਨ ਲਈ 500 ਫੌਜੀਆਂ, 22 ਹੈਲੀਕਾਪਟਰਾਂ ਤੇ ਕਈ ਖੂਫ਼ੀਆ ਏਜੰਸੀਆਂ ਨੇ ਸਾਂਝਾ ਆਪ੍ਰੇਸ਼ਨ ਕੀਤਾ
ਪ੍ਰਕਾਸ਼ਿਤ
ਕੋਲੋਂਬੀਆ ਦੇ ਮੋਸਟ ਵਾਂਟਡ ਨਸ਼ੇ ਦੇ ਤਸਕਰ ਅਤੇ ਦੇਸ਼ ਦੇ ਸਭ ਤੋਂ ਵੱਡੇ ਅਪਰਾਧਿਕ ਗੈਂਗ ਦੇ ਸਰਗਨਾ ਡਾਇਰੋ ਐਨਟੋਨੀਓ ਉਸਾਗਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਉਨ੍ਹਾਂ ਨੂੰ ਓਟਨੀਲ ਵਜੋਂ ਵਧੇਰੇ ਜਾਣਿਆ ਜਾਂਦਾ ਹੈ। ਉਨ੍ਹਾਂ ਨੂੰ ਫੌਜ, ਹਵਾਈ ਫ਼ੌਜ ਅਤੇ ਪੁਲਿਸ ਦੇ ਸਾਂਝੇ ਅਪਰੇਸ਼ਨ ਨਾਲ ਕਾਬੂ ਕੀਤਾ ਗਿਆ।
ਸਰਕਾਰ ਨੇ ਓਟਨੀਲ ਦੇ ਸਿਰ 'ਤੇ ਅੱਠ ਲੱਖ ਡਾਲਰ ਦਾ ਇਨਾਮ ਰੱਖਿਆ ਹੋਇਆ ਸੀ। ਜਦਕਿ ਅਮਰੀਕਾ ਨੇ ਉਨ੍ਹਾਂ ਦੇ ਸਿਰ 'ਤੇ 50 ਲੱਖ ਡਾਲਰ ਦਾ ਇਨਾਮ ਰੱਖਿਆ ਹੋਇਆ ਸੀ।