ਟੀ-20 ਵਿਸ਼ਵ ਕੱਪ 'ਚ ਭਾਰਤ-ਪਾਕਿਸਤਾਨ ਮੁਕਾਬਲੇ ਤੋਂ ਬਾਅਦ ਸੰਗਰੂਰ ਦੇ ਇੱਕ ਹੋਸਟਲ ’ਚ ਲੜਾਈ ਮਾਮਲਾ ਕੀ
ਪ੍ਰਕਾਸ਼ਿਤ
ਟੀ-20 ਵਿਸ਼ਵ ਕੱਪ 'ਚ ਭਾਰਤ-ਪਾਕਿਸਤਾਨ ਮੁਕਾਬਲੇ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਲੜਾਈ ਦੀਆਂ ਕੁਝ ਵੀਡੀਓਸ ਸਾਂਝੀਆਂ ਕੀਤੀਆਂ ਗਈਆਂ।
ਵੀਡੀਓਜ਼ ਵਿੱਚ ਨਜ਼ਰ ਆਉਂਦਾ ਹੈ ਇੱਕ ਕਮਰੇ ਵਿੱਚ ਭੰਨਤੋੜ ਕੀਤੀ ਗਈ ਸੀ ਅਤੇ ਵੀਡੀਓਜ਼ ਵਿੱਚ ਕੁਝ ਨੌਜਵਾਨ ਖੁਦ ਨੂੰ ਕਸ਼ਮੀਰੀ ਵਿਦਿਆਰਥੀ ਕਹਿ ਰਹੇ ਸਨ।
ਦਾਅਵਾ ਕੀਤਾ ਗਿਆ ਕਿ ਕਥਿਤ ਤੌਰ 'ਤੇ ਸੰਗਰੂਰ ਦੇ ਇੱਕ ਹੋਸਟਲ ਵਿੱਚ ਕਸ਼ਮੀਰੀ ਵਿਦਿਆਰਥੀਆਂ ਨਾਲ ਕੁੱਟਮਾਰ ਕੀਤੀ ਗਈ।
ਸੰਗਰੂਰ ਦੇ ਭਾਈ ਗੁਰਦਾਸ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਤਕਨਾਲਾਜੀ ਦੀ ਡਾਇਰੈਕਟਰ ਨੇ ਦੱਸਿਆ ਆਖ਼ਰ ਹੋਇਆ ਕੀ ਸੀ।
ਬੀਬੀਸੀ ਪੰਜਾਬੀ ਲਈ ਸੁਖਚਰਨਪ੍ਰੀਤ ਦੀ ਰਿਪੋਰਟ
ਐਡਿਟ- ਸਦਖ਼ ਖ਼ਾਨ