ਮੌਸਮੀ ਤਬਦੀਲੀ: ਵੱਡੇ ਬਿਜਲੀ ਪ੍ਰੋਜੈਕਟਾਂ ਕਾਰਨ ਕਿਵੇਂ ਤਬਾਹ ਹੋ ਰਹੀ ''ਪਰੀ ਕਥਾਵਾਂ ਦੀ ਧਰਤੀ'' ਕਿੰਨੌਰ

ਵੀਡੀਓ ਕੈਪਸ਼ਨ, ਕਿੰਨੌਰ˸ ਭਾਰਤ ’ਚ ਲੱਗੇ ਸਾਫ਼ ਊਰਜਾ ਪ੍ਰੋਜੈਕਟਾਂ ਦੇ ਵਿਰੋਧ ਕਿਉਂ ਕਰ ਰਹੇ ਹਨ
ਪ੍ਰਕਾਸ਼ਿਤ

ਕਿੰਨੌਰ, ਤਿੱਬਤ ਦੇ ਨਾਲ ਭਾਰਤ ਦੀ ਸਰਹੱਦ ’ਤੇ ਹਿਮਾਚਲ ਪ੍ਰਦੇਸ਼ ਦੇ ਉੱਤਰ ਪੂਰਬ ਵਿੱਚ ਇੱਕ ਅਜਿਹੀ ਥਾਂ ਜਿਸ ਨੂੰ ਪਰੀ ਕਥਾਵਾਂ ਦੀ ਧਰਤੀ ਵੀ ਕਿਹਾ ਜਾਂਦਾ ਹੈ।

ਬਰਫ਼ ਨਾਲ ਢਕੇ ਪਹਾੜ, ਡੂੰਘੀ ਘਾਟੀਆਂ, ਗਰਜਦੀ ਸਤਲੁਜ ਨਦੀ ਅਤੇ ਸੇਬ ਦੇ ਬਾਗ਼ ਕਿੰਨੌਰ ਦੀ ਪਹਿਚਾਣ ਹਨ।

ਪਰ ਹਰ ਸਾਲ ਮੌਨਸੂਨ ਆਉਂਦੇ ਹੀ ਲੈਂਡ ਸਲਾਈਡਜ਼ ਦੀਆਂ ਘਟਨਾਵਾਂ ਇਸ ਥਾਂ ਨੂੰ ਬੇਹੱਦ ਖ਼ਤਰਨਾਕ ਬਣਾ ਦਿੰਦੀਆਂ ਹਨ। ਇਸੇ ਸਾਲ ਇੱਥੇ ਦੋ ਵੱਡੇ ਲੈਂਡ-ਸਲਾਈਡਜ਼ ਹੋਏ, ਜਿਸ ਚ 37 ਲੋਕਾਂ ਦੀ ਮੌਤ ਹੋ ਗਈ ਅਤੇ ਕੋਈ ਲੋਕ ਜ਼ਖ਼ਮੀ ਹੋ ਗਏ।

ਕੁਝ ਦਿਨਾਂ ਬਾਅਦ ਕਈ ਹੋਰ ਲੈਂਡ-ਸਲਾਈਡਜ਼ ਵੀ ਹੋਏ।

ਕਿੰਨੌਰ ਦੇ ਲੋਕ ਇਨ੍ਹਾਂ ਲੈਂਡ-ਸਲਾਈਡਜ਼ ਨੂੰ ਹਾਈਡ੍ਰੋ-ਪਾਵਰ ਪ੍ਰੌਜੈਕਟਸ ਅਤੇ ਸੜਕਾਂ ਬਣਾਉਣ ਲਈ ਪਹਾੜਾਂ ਵਿੱਚ ਕੀਤੇ ਗਏ ਵਿਸਫ਼ੋਟ ਅਤੇ ਦਰਖ਼ਤਾਂ ਨੂੰ ਕੱਟਣ ਦਾ ਨਤੀਜਾ ਮੰਨ ਰਹੇ ਹਨ।

ਹਾਲ ਹੀ ’ਚ ਹੋਏ ਲੈਂਡ-ਸਲਾਈਡਜ਼ ਨੇ ਉਨ੍ਹਾਂ ਆਵਾਜ਼ਾਂ ਨੂੰ ਇੱਕ ਅੰਦੋਲਨ ਦੀ ਸ਼ਕਲ ਦੇ ਦਿੱਤੀ ਹੈ। ਕਿੰਨੌਰ ਦੇ ਕੁਝ ਇਲਾਕਿਆਂ ਵਿੱਚ ਨੌਜਵਾਨਾਂ ਨੇ ਨੋ ਮੀਨਜ਼ ਨੋ ਯਾਨੀ ਨਾ ਦਾ ਮਤਲਬ ਨਾ ਮੁਹਿੰਮ ਸ਼ੁਰੂ ਕੀਤੀ ਹੈ।

(ਰਿਪੋਰਟ - ਰਾਘਵੇਂਦਰ ਰਾਓ, ਵੀਡੀਓ – ਸ਼ੁਭਮ ਕੌਲ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)