ਯੋਗੇਂਦਰ ਯਾਦਵ ਨੇ ਆਪਣੀ ਸਫ਼ਾਈ ’ਚ ਭਾਈ ਘਨ੍ਹਈਆ ਦਾ ਜ਼ਿਕਰ ਕਿਉਂ ਕੀਤਾ

ਵੀਡੀਓ ਕੈਪਸ਼ਨ, ਯੋਗੇਂਦਰ ਯਾਦਵ ਨੇ ਆਪਣੀ ਸਫ਼ਾਈ ’ਚ ਭਾਈ ਘਨ੍ਹਈਆ ਦਾ ਜ਼ਿਕਰ ਕਿਉਂ ਕੀਤਾ?
ਪ੍ਰਕਾਸ਼ਿਤ

ਜੈ ਕਿਸਾਨ ਅੰਦੋਲਨ ਦੇ ਸੰਸਥਾਪਕ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਯੋਗੇਂਦਰ ਯਾਦਵ ਨੂੰ ਮੋਰਚੇ ਨੇ ਇੱਕ ਮਹੀਨੇ ਲਈ ਮੁਅੱਤਲ ਕਰ ਦਿੱਤਾ ਹੈ।

ਯੋਗੇਂਦਰ ਯਾਦਵ ਕੁਝ ਦਿਨ ਪਹਿਲਾਂ ਲਖੀਮਪੁਰ ਖੀਰੀ ਹਿੰਸਾ ਵਿੱਚ ਮਾਰੇ ਗਏ ਭਾਜਪਾ ਵਰਕਰ ਸ਼ੁਭਮ ਮਿਸ਼ਰਾ ਦੇ ਘਰ ਅਫ਼ਸੋਸ ਜ਼ਾਹਿਰ ਕਰਨ ਗਏ ਸਨ।

ਮੰਨਿਆ ਜਾ ਰਿਹਾ ਹੈ ਕਿ ਇਸੇ ਗੱਲ ਤੋਂ ਨਾਰਾਜ਼ ਹੋ ਕੇ ਸੰਯੁਕਤ ਕਿਸਾਨ ਮੋਰਚਾ ਨੇ ਉਨ੍ਹਾਂ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਹੈ।

ਯੋਗੇਂਦਰ ਯਾਦਵ ਇਸ ਨੂੰ ਲੈ ਕੇ ਕੀ ਕਹਿ ਰਹੇ ਹਨ ਅਤੇ ਮੋਰਚੇ ਦੀ ਭੂਮਿਕਾ ਬਾਰੇ ਉਹ ਕੀ ਕਹਿੰਦੇ ਹਨ?

ਇਸ ਬਾਰੇ ਬੀਬੀਸੀ ਪੱਤਰਕਾਰ ਰਾਘਵੇਂਦਰ ਰਾਓ ਨੇ ਉਨ੍ਹਾਂ ਨਾਲ ਖ਼ਾਸ ਗੱਲਬਾਤ ਕੀਤੀ।

(ਸ਼ੂਟ/ਐਡਿਟ – ਪੀਯੂਸ਼ ਨਾਗਪਾਲ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)