ਗੁਰੂ ਰਾਮਦਾਸ ਦੇ ਗੁਰਪੁਰਬ ਮੌਕੇ ਦਰਬਾਰ ਸਾਹਿਬ 'ਚ ਰੌਣਕਾਂ

ਵੀਡੀਓ ਕੈਪਸ਼ਨ, ਗੁਰੂ ਰਾਮ ਦਾਸ ਦੇ ਗੁਰਪੁਰਬ
ਪ੍ਰਕਾਸ਼ਿਤ

ਸਿੱਖਾਂ ਦੇ ਚੌਥੇ ਗੁਰੂ, ਗੁਰੂ ਰਾਮਦਾਸ ਦੇ ਪ੍ਰਕਾਸ਼ ਪੁਰਬ ਮੌਕੇ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਵਿੱਚ ਸ਼ਰਧਾਲੂ ਵੱਡੀ ਗਿਣਤੀ ਵਿੱਚ ਦਰਸ਼ਨਾਂ ਲਈ ਪਹੁੰਚੇ।

ਗੁਰਪੁਰਬ ਮੌਕੇ ਦਰਬਾਰ ਸਾਹਿਬ ਵਿੱਚ ਸੋਹਣੀ ਸਜਾਵਟ ਕੀਤੀ ਹੋਈ ਹੈ। ਦੇਸ਼-ਦੁਨੀਆ ਤੋਂ ਸ਼ਰਧਾਲੂ ਇੱਥੇ ਪਹੁੰਚੇ ਹੋਏ ਹਨ।

ਇਸ ਮੌਕੇ ਅਕਾਲ ਤਖ਼ਤ ਜਥੇਦਾਰ ਨੇ ਗੁਰੂ ਰਾਮਦਾਸ ਜੀ ਦੇ ਜੀਵਨ ਨੂੰ ਪ੍ਰੇਰਣਾ ਸਰੋਤ ਦੱਸਿਆ।

(ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਰੁਬਾਇਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)