ਇਹ ਮਾਸੂਮ ਰਹਿ ਰਹਿ ਕੇ ਆਪਣੇ ਪਿਤਾ ਨੂੰ ਲੱਭਦੀ ਹੈ, ਪਰ...
ਪ੍ਰਕਾਸ਼ਿਤ
ਕੋਵਿਡ ਕਾਰਨ ਪਿਤਾ ਦੀ ਮੌਤ ਹੋ ਗਈ। ਈਰਾਨ ਦੀ 4 ਸਾਲ ਦੀ ਏਲੀਜ਼ਾ ਹੁਣ ਉਨ੍ਹਾਂ ਨੂੰ ਲੱਭਦੀ ਹੈ। ਏਲੀਜ਼ਾ ਤੇ ਉਸ ਦੇ ਪਿਤਾ ਵਿਚਾਲੇ ਬੜਾ ਪਿਆਰ ਸੀ। ਉਹ ਇਕੱਠੇ ਖੇਡਦੇ ਸਨ, ਇਕੱਠਿਆਂ ਪੜ੍ਹਦੇ ਸਨ। ਪਰ ਏਲੀਜ਼ਾ ਦੇ ਚੌਥੇ ਜਨਮ ਦਿਨ ਮੌਕੇ ਪਿਤਾ ਨਾਲ ਆਖਰੀ ਪਲ ਸਨ।
ਏਲੀਜ਼ਾ ਦੇ ਪਿਤਾ ਦੀ ਮੌਤ ਦੋ ਮਹੀਨੇ ਪਹਿਲਾਂ ਕੋਰੋਨਾ ਕਾਰਨ ਹੋਈ। ਏਲੀਜ਼ਾ ਦੀ ਮਾਂ ਹੁਣ ਉਸ ਨੂੰ ਸਾਂਭਦੀ ਹੈ। ਮਾਂ ਹੁਣ ਏਲੀਜ਼ਾ ਨੂੰ ਸੱਚਾਈ ਸਵੀਕਾਰ ਕਰਨ 'ਚ ਮਦਦ ਕਰ ਰਹੀ ਹੈ।