ਕੇਰਲ ਦੇ ਕੋਟਾਯਮ ਵਿੱਚ ਨਦੀ ਦੇ ਉਫ਼ਾਨ ਕਾਰਨ ਜਦੋਂ ਇੱਕ ਘਰ ਸਕਿੰਟਾਂ ’ਚ ਢਹਿ-ਢੇਰੀ ਹੋ ਗਿਆ

ਵੀਡੀਓ ਕੈਪਸ਼ਨ, ਕੇਰਲ ਦੇ ਕੋਟਾਯਮ ਵਿੱਚ ਨਦੀ ਦੇ ਉਫ਼ਾਨ ਕਾਰਨ ਜਦੋਂ ਇੱਕ ਘਰ ਸਕਿੰਟਾਂ ’ਚ ਢਹਿ-ਢੇਰੀ ਹੋ ਗਿਆ
ਪ੍ਰਕਾਸ਼ਿਤ

ਕੇਰਲ ਵਿੱਚ ਲਗਾਤਾਰ ਮੀਂਹ ਅਤੇ ਹੜ੍ਹ ਦੀ ਵਜ੍ਹਾ ਨਾਲ ਹੁਣ ਤੱਕ ਦੋ ਦਰਜਨ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਦਰਜਨਾਂ ਲੋਕ ਲਾਪਤਾ ਹਨ।

ਮ੍ਰਿਤਕਾਂ ਵਿੱਚ ਕਰੀਬ 5 ਬੱਚੇ ਵੀ ਸ਼ਾਮਲ ਹਨ। ਕੋਟਾਯਮ ਵਿੱਚ ਨਦੀ ਦੇ ਉਫ਼ਾਨ ਕਾਰਨ ਇੱਕ ਘਰ ਸਕਿੰਟਾਂ ’ਚ ਢਹਿ-ਢੇਰੀ ਹੋ ਗਿਆ।

ਪਿਛਲੇ ਕਈ ਦਿਨਾਂ ਤੋਂ ਇੱਥੇ ਭਾਰਤੀ ਫੌਜ ਰਾਹਤ ਕਾਰਜਾਂ ਲਈ ਜੁਟੀ ਹੋਈ ਹੈ।

ਮੁੱਖ ਮੰਤਰੀ ਪਿਨਾਰਾਈ ਵਿਜੇਯਨ ਨੇ ਲੋਕਾਂ ਨੂੰ ਵਾਧੂ ਸਾਵਧਾਨ ਰਹਿਣ ਲਈ ਕਿਹਾ ਹੈ। ਮੌਸਮ ਵਿਭਾਗ ਨੇ ਵੀ ਹੋਰ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੈ।

ਐਡਿਟ - ਸਦਫ਼ ਖ਼ਾਨ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)