ਕੇਰਲ ’ਚ ਹੜ੍ਹਾਂ ਦੀ ਮਾਰ ਤੇ ਉਤਰਾਖੰਡ ‘ਚ ਭਾਰੀ ਮੀਂਹ ਦੀ ਤਬਾਹੀ ਦੀਆਂ ਤਸਵੀਰਾਂ
ਪ੍ਰਕਾਸ਼ਿਤ
ਕੇਰਲ ਵਿੱਚ ਆਏ ਹੜ੍ਹਾਂ ਦੇ ਕਾਰਨ ਹਾਲਾਤ ਕਾਫ਼ੀ ਖਰਾਬ ਹਨ। ਹੁਣ ਤੱਕ ਕਰੀਬ 3 ਦਰਜਨ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਦਰਜਨ ਲੋਕ ਲਾਪਤਾ ਹਨ।
ਕੇਰਲ ਦੇ ਅਲਾਪੁੱਜ੍ਹਾ ਵਿੱਚ ਵਿਆਹ ਵਾਲਾ ਜੋੜਾ ਇੱਕ ਵੱਡੇ ਭਾਂਡੇ ਵਿੱਚ ਬੈਠ ਕੇ ਮੰਦਰ ਜਾਂਦਾ ਨਜ਼ਰ ਆਇਆ।
ਕੇਰਲ ਵਿੱਚ ਲੋਕਾਂ ਨੂੰ ਖਾਸੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਤਰਾਖੰਡ ਦੀ ਨੈਨੀ ਲੇਕ ਦਾ ਪਾਣੀ ਵਹਿ ਕੇ ਲੋਕਾਂ ਦੇ ਘਰਾਂ ਅਤੇ ਗਲੀਆਂ-ਬਜ਼ਾਰਾਂ ਤੱਕ ਪੁੱਜ ਗਿਆ ਹੈ।
ਉਤਰਾਖੰਡ ਵਿੱਚ ਬਦਰੀਨਾਥ ਨੈਸ਼ਨਲ ਹਾਈਵੇਅ ’ਤੇ ਇੱਕ ਕਾਰ ਫਸ ਗਈ। ਬਾਰਡਰ ਰੋਡ ਆਰਗੇਨਾਈਜ਼ੇਸ਼ਨ ਦੀ ਟੀਮ ਨੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ।
ਉਤਰਾਖੰਡ ਦੇ ਚੰਪਾਵੱਤ ਵਿੱਚ ਚਲੱਠੀ ਨਦੀ ’ਚ ਵੀ ਭਾਰੀ ਮੀਂਹ ਕਰਕੇ ਉਫ਼ਾਨ ਆਇਆ। ਉਤਰਾਖੰਡ ਦੀ ਨੰਦਾਕਿਨੀ ਨਦੀ ’ਚ ਵੀ ਪਾਣੀ ਦੇ ਪੱਧਰ ਕਾਫ਼ੀ ਵੱਧ ਗਿਆ ਹੈ।
ਰਿਪੋਰਟ- ਏਐਨਆਈ
ਐਡਿਟ- ਦਿਤੀ ਬਾਜਪਾਈ
ਇਹ ਵੀ ਪੜ੍ਹੋ: