ਕੇਰਲ ਤੇ ਤਮਿਲ ਨਾਡੂ ਵਿੱਚ ਭਾਰੀ ਮੀਂਹ ਤੇ ਹੜ੍ਹ, ਕਈ ਜਾਨਾਂ ਗਈਆਂ
ਪ੍ਰਕਾਸ਼ਿਤ
ਕੇਰਲ ਵਿੱਚ ਭਾਰੀ ਮੀਂਹ ਅਤੇ ਹੜ੍ਹ ਕਾਰਨ 10 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਤੇ 20 ਲੋਕ ਲਾਪਤਾ ਹਨ। ਕੋਟਾਯਮ ਅਤੇ ਇਡੁੱਕੀ ਜਿਲ੍ਹੇ ਵਿੱਚ ਘਰਾਂ ਦੇ ਮਲਬੇ ਅਤੇ ਲੈਂਡਸਲਾਈਡਿੰਗ ਵਿਚਾਲੇ ਲਾਪਤਾ ਲੋਕਾਂ ਦੀ ਤਲਾਸ਼ ਜਾਰੀ ਹੈ। ਅਧਿਕਾਰੀਆਂ ਮੁਤਾਬਕ ਭਾਰੀ ਮੀਂਹ ਕਾਰਨ ਰਾਤ ਵੇਲੇ ਰਾਹਤ ਕਾਰਜ ਵੀ ਰੋਕਣਾ ਪਿਆ। ਕੋਟਾਯਮ ਦੇ ਕੂਟੀਕਲ ਵਿੱਚ ਕਈ ਲੋਕ ਫਸੇ ਹੋਏ ਹਨ।
ਸ਼ਨੀਵਾਰ ਨੂੰ ਭਾਰੀ ਮੀਂਹ ਕਾਰਨ ਸਭ ਤੋਂ ਵੱਧ ਨੁਕਸਾਨ ਵੀ ਇਸੇ ਇਲਾਕੇ ਵਿੱਚ ਹੋਇਆ। ਉੱਧਰ ਤਮਿਲਨਾਡੂ ਦੇ ਸੁਲੂਰ ਵਿੱਚ ਭਾਰਚੀ ਹਵਾਈ ਫੌਜ ਸਟੇਸ਼ਨ ਦੇ ਹੈਲੀਕਾਪਟਰ ਬਚਾਅ ਕਾਰਜਾਂ ਲਈ ਤਿਰੂਵਨੰਤਪੁਰਮ ਵਿੱਚ ਉਤਰ ਸਕੇ ਹਨ। ਮੁੱਖ ਮੰਤਰੀ ਪਿਨਾਰਾਈ ਵਿਜੇਯਨ ਨੇ ਲੋਕਾਂ ਨੂੰ ਵਾਧੂ ਸਾਵਧਾਨ ਰਹਿਣ ਲਈ ਕਿਹਾ ਹੈ। ਮੌਸਮ ਵਿਭਾਗ ਨੇ ਵੀ ਹੋਰ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੈ।
ਐਡਿਟ- ਸਦਫ਼ ਖ਼ਾਨ