ਸਿੰਘੂ ਬਾਰਡਰ 'ਤੇ ਗ੍ਰਿਫ਼ਤਾਰ ਨਿਹੰਗ ਸਿੱਖ: 'ਮੈਨੂੰ ਕੋਈ ਅਫ਼ਸੋਸ ਨਹੀਂ'
ਪ੍ਰਕਾਸ਼ਿਤ
ਸਿੰਘੂ ਬਾਰਡਰ 'ਤੇ ਕਿਸਾਨ ਅੰਦੋਲਨ ਵਾਲੀ ਥਾਂ 'ਤੇ ਸ਼ੁੱਕਰਵਾਰ ਤੜਕੇ ਹੋਏ ਕਤਲ ਦੇ ਮਾਮਲੇ 'ਚ ਇੱਕ ਨਿਹੰਗ ਸਿੱਖ ਦੀ ਗ੍ਰਿਫ਼ਤਾਰੀ ਹੋਈ। ਨਿਹੰਗ ਸਿੱਖਾਂ ਦਾ ਇਲਜ਼ਾਮ ਹੈ ਕਿ ਇੱਕ ਸ਼ਖਸ ਨੇ ਪਵਿੱਤਰ ਸਰਬਲੋਹ ਗ੍ਰੰਥ ਦੀ ਬੇਅਦਬੀ ਕੀਤੀ। ਬੇਅਦਬੀ ਦੀ ਇਸ ਕਥਿਤ ਘਟਨਾ ਦੇ ਪ੍ਰਤੀਕਰਮ ਵਿੱਚ ਤਰਨ ਤਾਰਨ ਦੇ ਲਖਬੀਰ ਸਿੰਘ ਨਾਮੀ ਸ਼ਖਸ ਦਾ ਕਤਲ ਕਰ ਦਿੱਤਾ ਗਿਆ। ਹੱਥ ਪੈਸਿਰ ਵੱਢ ਕੇ ਕਤਲ ਕੀਤੇ ਗਏ ਲਖਬੀਰ ਦੀ ਲਾਸ਼ ਪੁਲਿਸ ਬੈਰੀਕੇਡ ਨਾਲ ਲਮਕਾਈ ਗਈ ਸੀ। ਸੋਸ਼ਲ ਮੀਡੀਆ 'ਤੇ ਇਸ ਘਟਨਾ ਦੇ ਕਈ ਵੀਡੀਓ ਵਾਇਰਲ ਹੋ ਰਹੇ ਹਨ। ਸੋਨੀਪਤ ਪੁਲਿਸ ਨੇ ਦੇਰ ਸ਼ਾਮ ਸਰਬਜੀਤ ਸਿੰਘ ਨਾਮੀ ਨਿਹੰਗ ਸਿੱਖ ਨੂੰ ਗ੍ਰਿਫ਼ਤਾਰ ਕੀਤਾ।
ਵੀਡੀਓ- ਦਿਲਨਵਾਜ਼ ਪਾਸ਼ਾ/ANI
ਐਡਿਟ- ਸਦਫ਼ ਖ਼ਾਨ