ਹਰਿਆਣਾ ਦੇ ਇਸ ਪਿੰਡ ’ਚ ਕਿਉਂ ਕੀਤਾ ਗਿਆ ‘ਦਲਿਤ ਭਾਈਚਾਰੇ ਦਾ ਬਾਈਕਾਟ’
ਪ੍ਰਕਾਸ਼ਿਤ
ਹਰਿਆਣਾ ਦੇ ਜੀਂਦ ਦੇ ਛਾਤਰ ਪਿੰਡ 'ਚ ਕਥਿਤ ਤੌਰ 'ਤੇ ਐੱਸਸੀ ਭਾਈਚਾਰੇ ਦਾ ਬਾਈਕਾਟ ਕੀਤਾ ਗਿਆ ਹੈ। ਕੁਝ ਦਿਨ ਪਹਿਲਾਂ ਐੱਸਸੀ ਭਾਈਚਾਰੇ ਤੇ ਸਵਰਨ ਜਾਤੀ ਦੇ ਮੁੰਡਿਆਂ ਵਿਚਾਲੇ ਝਗੜਾ ਹੋਇਆ ਸੀ।
ਐੱਸਸੀ ਭਾਈਚਾਰੇ ਦੇ ਨੌਜਵਾਨ ਗੁਰਮੀਤ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਵਿੱਚ ਕਰ ਦਿੱਤੀ। ਇਲਜ਼ਾਮ ਹੈ ਕਿ ਉਸ ਤੋਂ ਬਾਅਦ ਐੱਸਸੀ ਭਾਈਚਾਰੇ ਦਾ ਬਾਈਕਾਟ ਕਰ ਦਿੱਤਾ ਗਿਆ।
ਭਾਈਚਾਰੇ ਦੇ ਲੋਕਾਂ ਨੇ ਕਥਿਤ ਤੌਰ 'ਤੇ ਹੋਏ ਬਾਈਕਾਟ ਮਗਰੋਂ ਆਪਣੀਆਂ ਪ੍ਰੇਸ਼ਾਨੀਆਂ ਦੱਸੀਆਂ।
ਬੀਬੀਸੀ ਪੰਜਾਬੀ ਲਈ ਸਤ ਸਿੰਘ ਦੀ ਰਿਪੋਰਟ