ਮੰਦੀਪ ਸਿੰਘ ਦਾ ਅੰਤਮ ਸਸਕਾਰ: ਜਦੋਂ ਭਰਾ ਦੇ ਅੰਤਮ ਸਸਕਾਰ ਵੇਲੇ ਭਾਵੁਕ ਫੌਜੀ ਭਰਾ ਦੇ ਹੰਝੂ ਨਹੀਂ ਰੁਕੇ

ਵੀਡੀਓ ਕੈਪਸ਼ਨ, ਮੰਦੀਪ ਸਿੰਘ ਦਾ ਅੰਤਮ ਸਸਕਾਰ: ਜਦੋਂ ਭਰਾ ਦੇ ਅੰਤਮ ਸਸਕਾਰ ਵੇਲੇ ਭਾਵੁਕ ਫੌਜੀ ਭਰਾ ਦੇ ਹੰਝੂ ਨਹੀਂ ਰੁਕੇ
ਪ੍ਰਕਾਸ਼ਿਤ

ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ 30 ਸਾਲ ਦੇ ਮੰਦੀਪ ਸਿੰਘ ਨੇ ਕੁਝ ਦਿਨ ਪਹਿਲਾਂ ਹੀ ਛੁੱਟੀਆਂ ਕੱਟ ਕੇ ਡਿਊਟੀ ਜੁਆਇਨ ਕੀਤੀ ਸੀ।

ਮੰਦੀਪ ਸਿੰਘ ਦੇ ਘਰ 40 ਦਿਨ ਪਹਿਲਾਂ ਹੀ ਪੁੱਤਰ ਦਾ ਜਨਮ ਹੋਇਆ ਸੀ। ਨਾਇਕ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਪਹੁੰਚੀ ਤਾਂ ਹਰ ਅੱਖ ਨਮ ਸੀ।

ਪੰਜਾਬ ਸਰਕਾਰ ਵਲੋਂ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸ਼ਰਧਾਂਜਲੀ ਦਿਤੀ।

ਸੋਮਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਭਾਰਤੀ ਫੌਜ ਦੇ ਪੰਜ ਜਵਾਨਾਂ ਦੀ ਜਾਨ ਚਲੀ ਗਈ। ਇਨ੍ਹਾਂ ਵਿੱਚੋਂ ਤਿੰਨ ਜਵਾਨ ਪੰਜਾਬ ਦੇ ਰਹਿਣ ਵਾਲੇ ਸਨ।

ਰਿਪੋਰਟ- ਗੁਰਪ੍ਰੀਤ ਸਿੰਘ ਚਾਵਲਾ, ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)