ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਸਜ਼ਾ ਮਿਲਣ ਮੌਕੇ ਅਦਾਲਤ ਅੱਗੇ ਕੀ ਦਲੀਲਾਂ ਰੱਖੀਆਂ

ਵੀਡੀਓ ਕੈਪਸ਼ਨ, ਸਜ਼ਾ ਮਿਲਣ ਮੌਕੇ ਰਾਮ ਰਹੀਮ ਨੇ ਕੋਰਟ ਅੱਗੇ ਕੀ ਦਲੀਲਾਂ ਰੱਖੀਆਂ
ਪ੍ਰਕਾਸ਼ਿਤ

ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਹੁਣ 18 ਅਕਤੂਬਰ ਨੂੰ ਸਜ਼ਾ ਸੁਣਾਈ ਜਾਵੇਗੀ। ਡੇਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਣਜੀਤ ਸਿੰਘ ਦੇ ਕਤਲ ਮਾਮਲੇ ਵਿੱਚ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਪੰਚਕੂਲਾ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ।

ਪਹਿਲਾਂ 12 ਅਕਤੂਬਰ ਯਾਨਿ ਕਿ ਅੱਜ ਇਸ ਮਾਮਲੇ ਵਿੱਚ ਰਾਮ ਰਹੀਮ ਨੂੰ ਸਜ਼ਾ ਸੁਣਾਈ ਜਾਣੀ ਸੀ। ਸੁਣਵਾਈ ਦੌਰਾਨ ਸਿਰਸਾ ਵਿੱਚ ਵੀ ਕਾਫੀ ਸੁੰਨਸਾਨ ਵੇਖਣ ਨੂੰ ਮਿਲੀ। ਦੁਕਾਨਾਂ ਬੰਦ ਸਨ ਅਤੇ ਸੁਰੱਖਿਆ ਫੋਰਸਾਂ ਵੀ ਤਾਇਨਾਤ ਕੀਤੀਆਂ ਗਈਆਂ ਸਨ।

(ਵੀਡੀਓ- ਪ੍ਰਭੂ ਦਿਆਲ, ANI ਐਡਿਟ- ਦਿਤੀ ਬਾਜਪਈ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)