ਪੁੰਛ 'ਚ ਜਾਨਾਂ ਗਵਾਉਣ ਵਾਲੇ ਭਾਰਤੀ ਫੌਜ ਦੇ ਜਵਾਨਾਂ ਦੇ ਪਿੰਡਾਂ 'ਚ ਸੋਗ, ਪਰਿਵਾਰ ਕੀ ਕਹਿੰਦੇ
ਪ੍ਰਕਾਸ਼ਿਤ
ਸੋਮਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਭਾਰਤੀ ਫੌਜ ਦੇ ਪੰਜ ਜਵਾਨਾਂ ਦੀ ਜਾਨ ਚਲੀ ਗਈ। ਇਨ੍ਹਾਂ ਵਿੱਚੋਂ ਤਿੰਨ ਜਵਾਨ ਪੰਜਾਬ ਦੇ ਰਹਿਣ ਵਾਲੇ ਸਨ। ਮੁਕਾਬਲੇ ਦੌਰਾਨ ਜ਼ਖਮੀ ਜਵਾਨਾਂ ਦੀ ਮੌਤ ਦੀ ਖ਼ਬਰ ਸੁਣ ਕੇ ਉਨ੍ਹਾਂ ਦੇ ਪਿੰਡਾਂ ਵਿੱਚ ਸੋਗ ਦਾ ਮਾਹੌਲ ਹੈ।
ਪਿੰਡ ਚੱਠਾ, ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ 30 ਸਾਲ ਦੇ ਮੰਦੀਪ ਸਿੰਘ ਨੇ ਕੁਝ ਦਿਨ ਪਹਿਲਾਂ ਹੀ ਛੁੱਟੀਆਂ ਕੱਟ ਕੇ ਡਿਊਟੀ ਜੁਆਇਨ ਕੀਤੀ ਸੀ ।
ਪਿੰਡ ਪਚਰੰਡਾ, ਜ਼ਿਲ੍ਹਾ ਰੋਪੜ ਦੇ ਸਿਪਾਹੀ ਗੱਜਨ ਸਿੰਘ ਦਾ ਹਜੇ ਅੱਠ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ।
ਪਿੰਡ ਮਾਨਾ ਤਲਵੰਡੀ, ਜ਼ਿਲ੍ਹਾ ਕਪੂਰਥਲਾ ਦੇ ਭਾਰਤੀ ਫੌਜ ਵਿੱਚ ਜਸਵਿੰਦਰ ਸਿੰਘ ਨਾਇਬ ਸੂਬੇਦਾਰ ਦੇ ਅਹੁਦੇ ’ਤੇ ਤਾਇਨਾਤ ਸਨ।
(ਰਿਪੋਰਟ- ਗੁਰਪ੍ਰੀਤ ਚਾਵਲਾ, ਗੁਰਮਿੰਦਰ ਸਿੰਘ ਗਰੇਵਾਲ ਤੇ ਪ੍ਰਦੀਪ ਪੰਡਿਤ)
ਐਡਿਟ- ਰਾਜਨ ਪਪਨੇਜਾ