ਲਖੀਮਪੁਰ ਹਿੰਸਾ: ਮੰਤਰੀ ਦੇ ਮੁੰਡੇ ਲਈ ਕੋਰਟ ਦਾ ਫ਼ੈਸਲਾ ਕੀ ਆਇਆ
ਪ੍ਰਕਾਸ਼ਿਤ
ਲਖੀਮਪੁਰ ਹਿੰਸਾ ਮਾਮਲੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ ਤਿਨ ਦਿਨਾਂ ਦੀ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਗਿਆ ਹੈ।
ਸਰਕਾਰੀ ਵਕੀਲ ਐਸਪੀ ਯਾਦਵ ਨੇ ਦੱਸਿਆ ਕਿ 12 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 15 ਅਕਤੂਬਰ 10 ਵਜੇ ਤੱਕ ਮੁਲਜ਼ਮ ਆਸ਼ੀਸ਼ ਮਿਸ਼ਰਾ ਨੂੰ ਪੁਲਿਸ ਰਿਮਾਂਡ 'ਤੇ ਭੇਜਿਆ ਜਾ ਰਿਹਾ ਹੈ।
ਸੀਜੀਐਮ ਚਿੰਤਾਰਾਮ ਨੇ ਪੁਲਿਸ ਨੂੰ ਇਹ ਰਿਮਾਂਡ ਸ਼ਰਤਾਂ ਦੇ ਨਾਲ ਦਿੱਤਾ ਹੈ, ਜਿਸ 'ਚ ਮੁਲਜ਼ਮ ਨੂੰ ਆਪਣੇ ਨਾਲ ਆਪਣਾ ਵਕੀਲ ਰੱਖਣ ਦੀ ਇਜਾਜ਼ਤ ਹੋਵੇਗੀ ਅਤੇ ਆਉਣ-ਜਾਣ ਸਮੇਂ ਆਸ਼ੀਸ਼ ਦਾ ਮੈਡੀਕਲ ਕਰਵਾਇਆ ਜਾਵੇਗਾ।
(ਵੀਡੀਓ - ਅਨੰਤ ਝਣਾਣੇ ਅਤੇ ਪ੍ਰਸ਼ਾਂਤ, ਬੀਬੀਸੀ ਲਈ)