ਗੁਲਾਬੀ ਸੁੰਡੀ ਦਾ ਕਹਿਰ: ਕਿਸਾਨਾਂ ਦਾ ਦਾਅਵਾ ਕੀ ਅਤੇ ਕੀਟ ਵਿਗਿਆਨੀ ਕੀ ਕਹਿ ਰਹੇ

ਵੀਡੀਓ ਕੈਪਸ਼ਨ, ਗੁਲਾਬੀ ਸੁੰਡੀ ਦਾ ਕਹਿਰ: ਕਿਸਾਨਾਂ ਦਾ ਦਾਅਵਾ ਕੀ ਅਤੇ ਕੀਟ ਵਿਗਿਆਨੀ ਕੀ ਕਹਿ ਰਹੇ
ਪ੍ਰਕਾਸ਼ਿਤ

ਪੰਜਾਬ ਦੀ ਨਰਮਾ ਪੱਟੀ ਵਿੱਚ ਇਸ ਵਾਰ ਗੁਲਾਬੀ ਸੁੰਡੀ ਨੇ ਨਰਮਾ ਕਿਸਾਨਾਂ ਦੀ ਪ੍ਰੇਸ਼ਾਨੀ ਵਧਾ ਦਿੱਤੀ ਹੈ।

ਬਠਿੰਡਾ ਤੇ ਮਾਨਸਾ ਨਾਲ ਲੱਗਦੇ ਬਰਨਾਲਾ ਜਿਲ੍ਹੇ ਦੇ ਵੱਖ ਵੱਖ ਪਿੰਡਾਂ ’ਚ ਵੀ ਨਰਮੇ ਦੀ ਫ਼ਸਲ ਗੁਲਾਬੀ ਸੁੰਡੀ ਨਾਲ ਪ੍ਰਭਾਵਿਤ ਹੋਈ ਹੈ।

ਪ੍ਰਭਾਵਿਤ ਫ਼ਸਲ ਦਾ ਜਾਇਜ਼ਾ ਲੈਣ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਟੀਮ ਪਹੁੰਚੀ।

ਯੂਨੀਵਰਸਿਟੀ ਵੱਲੋਂ ਕੀਟ ਵਿਗਿਆਨੀ ਡਾ.ਅਮਨਦੀਪ ਕੌਰ ਵੀ ਟੀਮ ਨਾਲ ਪਹੁੰਚੇ ਸਨ।

ਕਿਸਾਨਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੀ 50 ਤੋਂ 90 ਫ਼ੀਸਦੀ ਨਰਮੇ ਦੀ ਫ਼ਸਲ ਗੁਲਾਬੀ ਸੁੰਡੀ ਨੇ ਬਰਬਾਦ ਕਰ ਦਿੱਤੀ ਹੈ।

ਕਿਸਾਨਾਂ ਨੇ ਜਾਗਰੂਕਤਾ ਦੀ ਘਾਟ ਦਾ ਵੀ ਮਸਲਾ ਚੁੱਕਿਆ ਅਤੇ ਮੁਆਵਜ਼ੇ ਦੀ ਵੀ ਮੰਗ ਕੀਤੀ।

ਡਾ. ਅਮਨਦੀਪ ਕੌਰ ਨੇ ਨਰਮੇ ਨੂੰ ਲੱਗਣ ਵਾਲੇ ਕੀੜਿਆਂ ਦੀ ਪਛਾਣ ਅਤੇ ਬਚਾਅ ਦਾ ਤਰੀਕਾ ਵੀ ਦੱਸਿਆ।

ਰਿਪੋਰਟ- ਸੁਖਚਰਨ ਪ੍ਰੀਤ

ਐਡਿਟ - ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)