ਕੇਰਲ ’ਚ ਘੋਗੇ ਫੜਨ ਵਾਲਿਆਂ ਨੂੰ ਕਰੋੜਾਂ ਦੇ ਇਨਾਮ ਕੌਣ ਦੇ ਰਿਹਾ ਹੈ

ਵੀਡੀਓ ਕੈਪਸ਼ਨ, ਕੇਰਲ ’ਚ ਘੋਗੇ ਫੜਨ ਵਾਲਿਆਂ ਨੂੰ ਕਰੋੜਾਂ ਦੇ ਇਨਾਮ ਕੌਣ ਦੇ ਰਿਹਾ ਹੈ
ਪ੍ਰਕਾਸ਼ਿਤ

ਦੱਖਣੀ ਭਾਰਤ ਦੇ ਰਾਜ ਕੇਰਲ ਵਿੱਚ ਵਿਸ਼ਾਲ ਅਫਰੀਕੀ ਘੋਗੇ ਇੱਕ ਖਤਰਾ ਬਣ ਗਏ ਹਨ।

ਇਸ ਲਈ, ਸੰਥੱਪਨ ਦੀ ਗ੍ਰਾਮ ਸਭਾ ਸਭ ਤੋਂ ਜ਼ਿਆਦਾ ਘੋਗੇ ਫੜਨ ਵਾਲੇ 10 ਕਿਸਾਨਾਂ ਨੂੰ ਲਾਟਰੀ ਦੀਆਂ ਟਿਕਟਾਂ ਦੇਣ ਜਾ ਰਹੀ ਹੈ।

ਸੰਥੱਪਨ ਵਰਗੇ ਕਿਸਾਨਾਂ ਲਈ ਇਹ ਬਹੁਤ ਵੱਡਾ ਇਨਾਮ ਹੈ।

ਵਿਸ਼ਾਲ ਅਫਰੀਕੀ ਘੋਂਗਿਆਂ ਨੂੰ ਸਭ ਤੋਂ ਹਮਲਾਵਰ ਪ੍ਰਜਾਤੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਇਸ ਲਈ, ਕੌਂਸਲ ਲੋਕਾਂ ਨੂੰ ਘੋਗੇ ਫੜਨ ਅਤੇ ਉਨ੍ਹਾਂ ਨੂੰ ਨਮਕ ਵਾਲੇ ਪਾਣੀ ਵਿੱਚ ਡੁਬੋ ਕੇ ਮਾਰਨ ਲਈ ਕਹਿ ਰਹੀ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਇਹ ਘੋਂਗੇ ਪੌਦਿਆਂ ਵਿੱਚ ਮੌਜੂਦ ਕੈਲਸ਼ੀਅਮ ਨੂੰ ਭੋਜਨ ਵਜੋਂ ਲੈਂਦੇ ਹਨ।

ਪਰ ਇਹ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਮਨੁੱਖਾਂ ਵਿੱਚ ਬਿਮਾਰੀ ਦਾ ਕਾਰਨ ਬਣ ਸਕਦੇ ਹਨ।

ਵੀਡੀਓ - ਕਿੰਜਲ ਪਾਂਡੇ, ਇਮਰਾਨ ਕੁਰੇਸ਼ੀ, ਸੀਵੀ ਲੇਨਿਨ

ਐਡਿਟ - ਰੁਬਾਇਤ ਬਿਸਵਾਸ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)