ਕੁਰਾਨ ਨੂੰ ਦੋ ਸਾਲਾਂ ਵਿੱਚ ਹੱਥੀਂ ਲਿਖਣ ਵਾਲੀ ਫ਼ਾਤਿਮਾ ਨੂੰ ਇਹ ਕਿਵੇਂ ਸੁੱਝਿਆ
ਪ੍ਰਕਾਸ਼ਿਤ
ਕੇਰਲ ਦੀ ਫ਼ਾਤਿਮਾ ਸਹਬਾ ਨੇ ਹੱਥ ਨਾਲ ਕੁਰਾਨ ਲਿਖੀ ਹੈ। ਫ਼ਾਤਿਮਾ 19 ਸਾਲਾਂ ਦੀ ਹੈ ਅਤੇ ਇੰਟੀਰਿਅਰ ਡਿਜ਼ਾਈਨਿੰਗ ਦੀ ਪੜ੍ਹਾਈ ਕਰ ਰਹੀ ਹੈ।
ਫ਼ਾਤਿਮਾ ਨੇ ਜੂਨ 2020 ਵਿੱਚ ਹੱਥ ਨਾਲ ਕੁਰਾਨ ਲਿਖਣੀ ਸ਼ੁਰੂ ਕੀਤੀ। ਉਨ੍ਹਾਂ ਨੇ ਇਹ ਕੰਮ ਇੱਕ ਸਾਲ ਦੋ ਮਹੀਨਿਆਂ ਵਿੱਚ ਪੂਰਾ ਕੀਤਾ।
ਫ਼ਾਤਿਮਾ ਨੇ ਪਹਿਲੇ ਇੱਕ ਪੰਨੇ ਤੋਂ ਲਿਖਣਾ ਸ਼ੁਰੂ ਕੀਤਾ ਅਤੇ ਫਿਰ ਰੋਜ਼ 4-5 ਪੰਨੇ ਲਿਖਣ ਲੱਗੀ। ਉਨ੍ਹਾਂ ਨੂੰ ਆਪਣੇ ਮਾਪਿਆਂ ਅਤੇ ਦੋਸਤਾਂ ਦਾ ਵੀ ਪੂਰਾ ਸਹਿਯੋਗ ਮਿਲਿਆ।
ਕੁਰਾਨ ਲਿਖਣ ਤੋਂ ਬਾਅਦ ਹੁਣ ਵਾਰੀ ਸੀ ਉਸ ਦੇ ਕਵਰ ਨੂੰ ਡਿਜ਼ਾਈਨ ਕਰਨ ਦੀ। ਫ਼ਾਤਿਮਾ ਨੇ ਸੁਪਨੇ ’ਚ ਵੀ ਨਹੀਂ ਸੋਚਿਆ ਸੀ ਕਿ ਇਸ ਕੰਮ ਤੋਂ ਉਨ੍ਹਾਂ ਨੂੰ ਇੰਨੀ ਪਹਿਚਾਣ ਮਿਲੇਗੀ।
ਰਿਪੋਰਟ- ਸੁਸ਼ੀਲਾ ਸਿੰਘ ਅਤੇ ਰੁਬਾਇਤ ਬਿਸਵਾਸ
ਇਹ ਵੀ ਪੜ੍ਹੋ: