ਬਰਨਾਲੇ ਦੇ ਇਹ ਮੁੰਡੇ ਖੁੰਭਾਂ ਤੋਂ ਕਿਵੇਂ ਚੰਗਾ ਮੁਨਾਫ਼ਾ ਕਮਾ ਰਹੇ ਹਨ
ਪ੍ਰਕਾਸ਼ਿਤ
ਖੁੰਭ (ਮਸ਼ਰੂਮ) ਦੀ ਖੇਤੀ ਪੰਜਾਬ 'ਚ ਸਹਾਇਕ ਧੰਦੇ ਵਜੋਂ ਤੇਜ਼ੀ ਨਾਲ ਮਕਬੂਲ ਹੋ ਰਹੀ ਹੈ। ਬਰਨਾਲਾ ਜ਼ਿਲ੍ਹੇ ਦੇ ਕੁਝ ਉੱਦਮੀ ਨੌਜਵਾਨ ਬਟਨ ਮਸ਼ਰੂਮ ਤੇ ਹੋਰ ਮਹਿੰਗੀਆਂ ਕਿਸਮਾਂ ਨੂੰ ਅਪਣਾ ਰਹੇ ਹਨ।
ਦੀਪਕ ਦਾ ਖੇਤੀਬਾੜੀ ਪਿਛੋਕੜ ਨਹੀਂ ਹੈ ਪਰ ਉਹ ਗਰਮੀ ਦੇ ਮੌਸਮ ’ਚ ਮਸ਼ਰੂਮ ਦੀ ਖੇਤੀ ਕਰਨ ਵਾਲੇ ਨੌਜਵਾਨ ਕਿਸਾਨ ਹਨ।
ਖੇਤੀਬਾੜੀ ਮਾਹਰ ਵੀ ਮਸ਼ਰੂਮ ਦੀ ਖੇਤੀ ਪਹਿਲਾਂ ਹੋਣ ਨਾਲ ਇਸ ਦੇ ਲਾਹੇਵੰਦ ਹੋਣ ਦੀ ਗੱਲ਼ ਕਹਿੰਦੇ ਹਨ।
ਹੇਮੰਤ ਨੇ ਗਾਇਨੋਡਰਮਾਂ ਨਾਮ ਦੀ ਖੁੰਭ ਦੀ ਕਿਸਮ ਦਾ ਪ੍ਰੌਜੈਕਟ ਲਗਾਇਆ ਹੈ ਅਤੇ ਉਹ ਖ਼ੁਦ ਇਸ ਦੀ ਟ੍ਰੇਨਿੰਗ ਲੈ ਚੁੱਕੇ ਹਨ
ਰਸ਼ਪਾਲ ਕੌਰਡੀਸਿਪ ਕਿਸਮ ਦੀ ਮਸ਼ਰੂਮ ਦਾ ਉਤਪਾਦਨ ਕਰਦੇ ਹਨ ਅਤੇ ਚੰਗਾ ਲਾਹਾ ਖੱਟ ਰਹੇ ਹਨ।
(ਰਿਪੋਰਟ – ਸੁਖਚਰਨ ਪ੍ਰੀਤ, ਐਡਿਟ – ਸ਼ਾਹਨਵਾਜ਼ ਅਹਿਮਦ)