ਕਾਂਗਰਸ ’ਤੇ ਸਿੱਧੂ ਦੀ ਡਰਾਮੇਬਾਜ਼ੀ ਦਾ ਅਸਰ ਹੋ ਰਿਹੈ: ਕੈਪਟਨ ਅਮਰਿੰਦਰ ਸਿੰਘ

ਵੀਡੀਓ ਕੈਪਸ਼ਨ, ਕਾਂਗਰਸ ’ਤੇ ਸਿੱਧੂ ਦੀ ਡਰਾਮੇਬਾਜ਼ੀ ਦਾ ਅਸਰ ਹੋ ਰਿਹੈ - ਅਮਰਿੰਦਰ ਸਿੰਘ
ਪ੍ਰਕਾਸ਼ਿਤ

ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਧਰ ਕੈਪਟਨ ਅਮਰਿੰਦਰ ਸਿੰਘ ਉੱਤੇ ਪ੍ਰਤਿਕਿਰਿਆ ਦਿੱਤੀ ਤਾਂ ਉਧਰ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਬਿਆਨ ਜਾਰੀ ਕਰ ਦਿੱਤਾ।

ਕੈਪਟਨ ਨੇ ਕਿਹਾ ਹੈ ਕਿ ਪੰਜਾਬ ਵਿੱਚ ਕਾਂਗਰਸ ਦੇ ਹਾਲ ਉੱਤੇ ਪਰਦੇ ਪਾਉਣ ਲਈ ਪਾਰਟੀ ਦੇ ਲੀਡਰ ਬਿਆਨਬਾਜ਼ੀ ਕਰ ਰਹੇ ਹਨ।

ਵਿਧਾਇਕਾਂ ਵੱਲੋਂ ਬੇਭਰੋਸਗੀ ਬਾਰੇ ਸੁਰਜੇਵਾਲਾ ਦੇ ਤਾਜ਼ਾ ਬਿਆਨ ਅਤੇ ਹਰੀਸ਼ ਰਾਵਤ ਦੇ ਦੇਹਰਾਦੂਨ ਵਿੱਚ ਦਿੱਤੇ ਬਿਆਨਾਂ ਨੂੰ ਕੈਪਟਨ ਨੇ ਕਾਮੇਡੀ ਆਫ਼ ਐਰਰਜ਼ ਆਖਿਆ ਹੈ।

ਉਨ੍ਹਾਂ ਕਿਹਾ ਕਿ ਇੰਜ ਲਗਦਾ ਹੈ ਜਿਵੇਂ ਪੂਰੀ ਪਾਰਟੀ ਉੱਤੇ ਨਵਜੋਤ ਸਿੰਘ ਸਿੱਧੂ ਦੀ ਡਰਾਮੇਬਾਜ਼ੀ ਦਾ ਅਸਰ ਹੋ ਰਿਹਾ ਹੈ।

(ਐਡਿਟ – ਸ਼ਾਹਨਵਾਜ਼ ਅਹਿਮਦ)

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)