ਕੈਪਟਨ ਨੇ ਦੱਸਿਆ ਉਨ੍ਹਾਂ 'ਤੇ ਕੀ ਦਬਾਅ ਸੀ
ਪ੍ਰਕਾਸ਼ਿਤ
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕਾਂਗਰਸ ਪੰਜਾਬ ਵਿੱਚ ਪੂਰੇ ਤਰੀਕੇ ਨਾਲ ਇਸ ਵੇਲੇ ਬੈਕਫੁੱਟ ਉੱਤੇ ਹੈ, ਉਨ੍ਹਾਂ ਕਿਹਾ ਕਿ ਮੇਰੇ ਉੱਤੇ ਦਬਾਅ ਸਿਰਫ਼ ਕਾਂਗਰਸ ਦੀ ਵਫ਼ਾਦਾਰੀ ਦਾ ਸੀ। ਉਨ੍ਹਾਂ ਕਿਹਾ ਕਿ ਮੇਰੇ ਉੱਤੇ ਕੋਈ ਹੋਰ ਦਬਾਅ ਨਹੀਂ ਹੈ।
ਕੈਪਟਨ ਅਮਰਿੰਦਰ ਨੇ ਇਹ ਬਿਆਨ ਹਰੀਸ਼ ਰਾਵਤ ਦੇ ਉਸ ਬਿਆਨ ਦੇ ਜਵਾਬ ਵਿੱਚ ਦਿੱਤਾ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਕੈਪਟਨ ਅਮਰਿੰਦਰ
ਕਿਸੇ ਦਬਾਅ ਵਿੱਚ ਹਨ ਅਤੇ ਉਨ੍ਹਾਂ ਨੂੰ ਆਪਣੇ ਫ਼ੈਸਲੇ ਉੱਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।
ਰਾਵਤ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਭਾਜਪਾ ਦੀ ਮਦਦ ਨਹੀਂ ਕਰਨੀ ਚਾਹੀਦੀ।
ਉਧਰ ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੀ ਕੈਪਟਨ ਨੂੰ ਭਾਜਪਾ ਨਾਲ ਨੇੜਤਾ ਨਾ ਵਧਾਉਣ ਦੀ ਨਸੀਹਤ ਦਿੰਦੇ ਨਜ਼ਰ ਆਏ।
(ਵੀਡੀਓ - ANI/ਸੁਖਚਰਨ ਪ੍ਰੀਤ ਐਡਿਟ- ਦਿਤੀ ਬਾਜਪਈ)