ਨਵਜੋਤ ਸਿੰਘ ਸਿੱਧੂ ਨੇ ਅਸਤੀਫ਼ੇ ਮਗਰੋਂ ਵੀਡੀਓ ਜਾਰੀ ਕਰਕੇ ਕੀ ਕਿਹਾ

ਵੀਡੀਓ ਕੈਪਸ਼ਨ, ਨਵਜੋਤ ਸਿੰਘ ਸਿੱਧੂ ਨੇ ਅਸਤੀਫ਼ੇ ਮਗਰੋਂ ਵੀਡੀਓ ਜਾਰੀ ਕਰਕੇ ਕੀ ਕਿਹਾ
ਪ੍ਰਕਾਸ਼ਿਤ

ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਮਗਰੋਂ ਵੀਡੀਓ ਜਾਰੀ ਕੀਤਾ ਹੈ।

ਸਿੱਧੂ ਨੇ ਏਪੀਐੱਸ ਦਿਓਲ ਦੇ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਵਜੋਂ ਨਿਯੁਕਤੀ ’ਤੇ ਸਵਾਲ ਚੁੱਕਿਆ ਹੈ।

ਐਡਵੋਕੇਟ ਜਨਰਲ ਦਿਓਲ ਬਹਿਬਲ ਕਲਾਂ ਗੋਲੀਕਾਂਡ ’ਚ ਮੁਲਜ਼ਮ ਸਾਬਕਾ ਡੀਜੀਪੀ ਸਿੰਘ ਸੈਣੀ ਦੇ ਵਕੀਲ ਰਹੇ ਹਨ।

ਨਵੇਂ ਸੀਐੱਮ ਚਰਨਜੀਤ ਚੰਨੀ ਦੀ ਕੈਬਨਿਟ ’ਚ ਵਿਰੋਧ ਦੇ ਬਾਵਜੂਦ ਲਿਆਂਦੇ ਗਏ ਰਾਣਾ ਗੁਰਜੀਤ ਸਿੰਘ ਵੱਲ ਵੀ ਇਸ਼ਾਰਾ ਕੀਤਾ। ਰਾਣਾ ਗੁਰਜੀਤ ਨੂੰ 2018 ’ਚ ਕੈਬਨਿਟ ਵਿੱਚੋਂ ਕੱਢ ਦਿੱਤਾ ਗਿਆ ਸੀ ਜਦੋਂ ਉਨ੍ਹਾਂ ’ਤੇ ਮਾਈਨਿੰਗ ਸਕੈਂਡਲ ਵਿੱਚ ਕਥਿਤ ਸ਼ਮੂਲੀਅਤ ਦੇ ਇਲਜ਼ਾਮ ਲੱਗੇ ਸਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)