ਬਰਨਾਲਾ ਦੇ ਪਿੰਡ ਵਿੱਚ ਪਿੰਜਰ ਮਿਲਣ ਦਾ ਕੀ ਹੈ ਪੂਰਾ ਮਾਮਲਾ
ਪ੍ਰਕਾਸ਼ਿਤ
ਬਰਨਾਲਾ ਜਿਲ੍ਹੇ ਦੇ ਪਿੰਡ ਰਾਏਸਰ ਵਿੱਚ ਜ਼ਮੀਨ ਹੇਠੋਂ ਕੁਝ ਕੰਕਾਲ ਮਿਲਣ ਮਗਰੋਂ ਮਾਹੌਲ ਤਣਾਅਪੂਰਨ ਬਣ ਗਿਆ ਸੀ ਤੇ ਜਿਸ ਕਿਸਾਨ ਵੱਲੋਂ ਜ਼ਮੀਨ ਪੱਧਰੀ ਕੀਤੀ ਗਈ ਸੀ ਉਸ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ... ਪਰ ਜਾਂਚ ਹੋਣ ਤੋਂ ਬਾਅਦ ਸਰਬਸਮਤੀ ਨਾਲ ਇਸ ਮਸਲੇ ਦਾ ਹੱਲ ਕੱਢ ਲਿਆ ਗਿਆ।
ਦਰਅਸਲ ਪਿੰਡ ਦੇ ਹੀ ਕਿਸਾਨ ਸੁਖਦੇਵ ਸਿੰਘ ਨੇ ਵਕਫ਼ ਬੋਰਡ ਦੀ 16 ਕਨਾਲ ਜ਼ਮੀਨ ਠੇਕੇ ਤੇ ਲਈ ਸੀ ਪਰ ਜ਼ਮੀਨ ਨੂੰ ਪੱਧਰੀ ਕਰਨ ਦੌਰਾਨ ਉਨ੍ਹਾਂ ਨੂੰ ਕੁਝ ਕੰਕਾਲ ਮਿਲੇ ਜਿਸ ਨਾਲ ਮੁਸਲਮਾਨ ਭਾਈਚਾਰੇ ਵਿੱਚ ਇਸ ਨਾਲ ਕਾਫੀ ਰੋਸ ਵੀ ਪੈਦਾ ਹੋ ਗਿਆ ਸੀ।
ਰਿਪੋਰਟ- ਸੁਖਚਰਨ ਪ੍ਰੀਤ
ਐਡਿਟ- ਸ਼ਾਹਨਵਾਜ਼ ਅਹਿਮਦ