ਦਿੱਲੀ ਦੀ ਰੋਹਿਣੀ ਕੋਰਟ ਵਿੱਚ 'ਗੈਂਗਸਟਰ' ਦਾ ਗੋਲੀਆਂ ਮਾਰ ਕੇ ਕਤਲ, ਹਮਲਾਵਰ ਵੀ ਢੇਰ
ਪ੍ਰਕਾਸ਼ਿਤ
ਦਿੱਲੀ ਦੀ ਰੋਹਿਣੀ ਕੋਰਟ ’ਚ ਸ਼ੁੱਕਰਵਾਰ ਦੁਪਹਿਰ ਨੂੰ ਹੋਈ ਗੋਲੀਬਾਰੀ ਕਾਰਨ ਹੜਕੰਪ ਮਚ ਗਿਆ। ਪੁਲਿਸ ਮੁਤਾਬਕ ਪੇਸ਼ੀ ਲਈ ਲਿਆਂਦੇ ਕਥਿਤ ਗੈਂਗਸਟਰ ਜਤਿੰਦਰ ਮਾਨ ‘ਗੋਗੀ’ ’ਤੇ ਹਮਲਾ ਹੋਇਆ ਖ਼ਬਰ ਏਜੰਸੀ ਏਐੱਨਆਈ ਮੁਤਾਬਕ ਮੁਕਾਬਲੇ ਦੌਰਾਨ ਦੋਵੇਂ ਹਮਲਾਵਰ ਮੌਕੇ ’ਤੇ ਮਾਰੇ ਗਏ।
ਪੁਲਿਸ ਮੁਤਾਬਕ ਹਮਲਾਵਰਾਂ ਵੱਲੋਂ ਕੀਤੀ ਗਈ ਫਾਇਰਿੰਗ ਵਿੱਚ ਜਤਿੰਦਰ ਮਾਨ ‘ਗੋਗੀ’ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਹਮਲਾਵਰ ਵਕੀਲਾਂ ਦੀ ਪੁਸ਼ਾਕ ’ਚ ਆਏ ਸਨ, ਉਨ੍ਹਾਂ ਵਿੱਚੋਂ ਇੱਕ ਦੇ ਸਿਰ 50 ਹਜ਼ਾਰ ਦਾ ਇਨਾਮ ਵੀ ਸੀ- ਏਐੱਨਆਈ। ਮਾਮਲੇ ਦੀ ਜਾਂਚ ਉੱਤਰੀ ਰੇਂਜ ਦੇ ਜੁਆਇੰਟ ਕਮਿਸ਼ਨਰ ਆਫ ਪੁਲਿਸ ਵੱਲੋਂ ਕੀਤੀ ਜਾਵੇਗੀ। ਦਿੱਲੀ ਬਾਰ ਕਾਊਂਸਿਲ ਦੇ ਚੇਅਰਮੈਨ ਰਾਕੇਸ਼ ਸਹਿਰਾਵਤ ਨੇ ਹਮਲੇ ਦੀ ਨਿਖੇਧੀ ਕਰਦਿਆਂ ਸੁਰੱਖਿਆ ਪ੍ਰਬੰਧਾ ਵਿੱਚ ਖਾਮੀ ਦਾ ਇਲਜ਼ਾਮ ਲਗਾਇਆ ਹੈ।
ਵੀਡੀਓ- ANI
ਐਡਿਟ- ਸਦਫ਼ ਖ਼ਾਨ