'ਬੂਟੇ ਵੀ ਲਓ ਤੇ ਨਾਲ ਪੈਸੇ ਵੀ'... ਪੰਜਾਬ ਦੇ ਕਿਸ ਪਿੰਡ ’ਚ ਅਜਿਹਾ ਹੋ ਰਿਹਾ
ਪ੍ਰਕਾਸ਼ਿਤ
ਮੋਗਾ ਜ਼ਿਲ੍ਹੇ ਦੇ ਪਿੰਡ ਰਣਸੀਹ ਕਲਾਂ ’ਚ ਇੱਕ ਨਿਵੇਕਲੀ ਮੁਹਿੰਮ ਸ਼ੁਰੂ ਕੀਤੀ ਗਈ ਹੈ।ਪਿੰਡ ਦੇ ਨੌਜਵਾਨਾਂ ਵੱਲੋਂ ਇੱਕ ਗਰੁੱਪ ਬਣਾ ਕੇ ਲੋਕਾਂ ਨੂੰ ਬੂਟੇ ਵੰਡੇ ਜਾ ਰਹੇ ਹਨ।
ਬੂਟੇ ਲਿਜਾਉਣ ਵਾਲੇ ਲੋਕਾਂ ਨੂੰ ਨਾਲ ਪੈਸਿਆਂ ਦਾ ਚੈੱਕ ਵੀ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪਿੰਡ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਇਹ ਨੌਜਵਾਨ ਯੋਗਦਾਨ ਪਾ ਰਹੇ ਹਨ।
ਪਲਾਸਿਟਕ ਲਿਆਉਣ ਦੇ ਬਦਲੇ ਲੋਕਾਂ ਨੂੰ ਗੁੜ ਜਾਂ ਖੰਡ ਦਿੱਤੀ ਜਾਂਦੀ ਹੈ।
ਰਿਪੋਰਟ- ਸੁਰਿੰਦਰ ਮਾਨ, ਐਡਿਟ- ਸਦਫ਼ ਖ਼ਾਨ